Amritsar News : ਅੰਮ੍ਰਿਤਸਰ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਬਟਾਲਾ ਰੋਡ ’ਤੇ ਬਾਂਕੇ ਬਿਹਾਰੀ ਗਲੀ ’ਚ 15 ਤੋਂ 20 ਦੇ ਕਰੀਬ ਨੌਜਵਾਨਾਂ ਨੇ ਇੱਕ ਘਰ ਦੀ ਕੀਤੀ ਭੰਨਤੋੜ  

ਨੌਜਵਾਨਾਂ ਘਰ ਦੀ ਭੰਨਤੋੜ ਕਰਦੇ ਹੋਏ  

Amritsar News :  ਅੰਮ੍ਰਿਤਸਰ ਇੱਕ ਪਾਸੇ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਤੇ ਦੂਸਰੇ ਪਾਸੇ ਨੌਜਵਾਨਾਂ ਨੂੰ ਲਗਾਤਾਰ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਦਕਿ ਪੁਲਿਸ ਵੱਲੋਂ ਜਗ੍ਹਾ - ਜਗ੍ਹਾ ’ਤੇ ਨਾਕਾਬੰਦੀ ਕੀਤੀ ਗਈ ਹੈ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਪਰ ਫਿਰ ਵੀ ਸ਼ਰਾਰਤੀ ਅਨਸਰ ਇਸ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਉੱਥੇ ਹੀ ਅੱਜ ਦਿਨ ਦਿਹਾੜੇ ਬਟਾਲਾ ਰੋਡ ’ਤੇ ਬਾਂਕੇ ਬਿਹਾਰੀ ਗਲੀ ’ਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਿੱਥੇ ਕੁਝ ਨੌਜਵਾਨਾਂ ਨਾਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਘਰ ਤੇ ਇੱਕ ਸਲੂਨ ਦੀ ਦੁਕਾਨ ’ਤੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕੀਤਾ ਗਿਆ। ਹਮਲੇ ਦੌਰਾਨ ਪੀੜਤ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ। 

ਇਹ ਵੀ ਪੜੋ:Amritsar Drone News : ਅੰਮ੍ਰਿਤਸਰ ’ਚ BSF ਨੇ ਤੀਸਰੀ ਵਾਰ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਸਾਡੇ ਤੇ ਹਮਲਾ ਕੀਤਾ ਗਿਆ ਜਿਸਦੇ ਚਲਦੇ ਅਸੀਂ ਭੱਜ ਗਏ ਆਪਣੀ ਜਾਨ ਬਚਾਈ ਹੈ। ਪਰਿਵਾਰ ਦਾ ਕਹਿਣਾ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਪਰ ਕੁਝ ਨੌਜਵਾਨਾਂ ਨਾਲ ਸਾਡੇ ਦੁਕਾਨ ’ਤੇ ਵੀ ਕਾਫ਼ੀ ਭੰਨ ਤੋੜ ਕੀਤੀ ਤੇ ਸਾਡੇ ਘਰ ਵੀ ’ਚ ਆ ਕੇ ਕਾਫ਼ੀ ਬੰਨ ਤੋੜ ਕੀਤੀ ਹੈ। ਜਦੋਂ ਅਸੀਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਕੋਈ ਵੀ ਪੁਲਿਸ ਅਧਿਕਾਰੀ ਮੌਕੇ ’ਤੇ ਨਹੀਂ ਪੁੱਜਿਆ। ਉੱਥੇ ਪੀੜਿਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜੋ:Delhi Fire : ਦਿੱਲੀ ਦੇ ਵਜ਼ੀਰਾਬਾਦ ਪੁਲਿਸ ਟਰੇਨਿੰਗ ਸੈਂਟਰ 'ਚ ਲੱਗੀ ਅੱਗ, ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਪਹੁੰਚੀਆਂ

ਇਸ ਮੌਕੇ ਥਾਣਾ ਸਦਰ ਦੇ ਅਧੀਨ ਪੈਂਦੇ ਵਿਜੇ ਨਗਰ ਚੌਂਕੀ ਦੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੌਕੇ ’ਤੇ ਪਹੁੰਚੇ ਹਾਂ।  ਜਿਹੜਾ ਵੀ ਦੋਸ਼ੀ ਹੋਇਆ ਉਸ ਦੇ ਖ਼ਿਲਾਫ਼ ਬੰਨਦੀ ਕਾਰਵਾਈ ਕੀਤੀ ਜਾਵੇਗੀ।

(For more news apart from Banke Bihari Gali 15 to 20 youth attack house in Amritsar News in Punjabi, stay tuned to Rozana Spokesman)