ਨਸ਼ਿਆਂ ਵਿਰੁਧ ਮੁਹਿੰਮ 'ਚ ਸ਼ਾਮਲ ਹੋਣਗੇ ਮੁੱਲਾਂਪੁਰ ਦੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਿੱਟੇ ਦੇ ਨਸ਼ੇ ਨਾਲ ਉਜੜ ਰਹੀ ਜਵਾਨੀ ਨੂੰ ਬਚਾਉਣ ਲਈ 1 ਜੁਲਾਈ ਤੋਂ 7 ਜੁਲਾਈ ਤਕ ਜੋ ਕਾਲਾ ਹਫ਼ਤਾ ਮਨਾਇਆ ਜਾ ਰਿਹਾ.......

People of village Mullanpur In the meeting of Against drugs

ਮੁੱਲਾਂਪੁਰ ਦਾਖਾ : ਚਿੱਟੇ ਦੇ ਨਸ਼ੇ ਨਾਲ ਉਜੜ ਰਹੀ ਜਵਾਨੀ ਨੂੰ ਬਚਾਉਣ ਲਈ 1 ਜੁਲਾਈ ਤੋਂ 7 ਜੁਲਾਈ ਤਕ ਜੋ ਕਾਲਾ ਹਫ਼ਤਾ ਮਨਾਇਆ ਜਾ ਰਿਹਾ। ਉਸ ਮੁਹਿੰਮ ਵਿਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਲਈ  ਅੱਜ ਪਿੰਡ ਮੁੱਲਾਂਪੁਰ ਵਿਖੇ ਇਕ ਮੀਟਿੰਗ ਸਰਪੰਚ ਸਿਕੰਦਰ ਸਿੰਘ ਧਨੋਆ, ਕਰਮਜੀਤ ਸਿੰਘ ਪੰਚ, ਡੈਮੋਕਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਆਗੂ ਹਰਦੇਵ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸਬੋਧਨ ਕਰਦੇ ਹੋਏ ਲੋਕ ਕਲਾਂ ਮੰਚ ਮੁੱਲਾਂਪੁਰ ਦੇ ਆਗੂ ਫ਼ਿਲਮ ਮੇਕਰ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਕਾਰਨ ਨੋਜਵਾਨੀ ਤਬਾਹ ਹੋ ਰਹੀ ਹੈ

ਅਤੇ ਨਸ਼ਿਆਂ ਦੇ ਤਸਕਰਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਮੁਹਿੰਮ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਹੈ।ਉਸ ਵਿਚ ਪਿੰਡ ਮੁੱਲਾਂਪੁਰ ਦੇ ਲੋਕ ਵੱਧ ਚੜ੍ਹਕੇ ਹਿੱਸਾ ਲੈਣਗੇ। ਇਸ ਮੌਕੇ ਪੰਚ ਕੁਲਵੰਤ ਸਿੰਘ ਪੱਪਾ, ਗੁਰਚਰਨ ਸਿੰਘ, ਮਾਸਟਰ ਬਲਦੇਵ ਸਿੰਘ, ਕੁਲਦੀਪ ਸਿੰਘ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।