ਪੰਜਾਬ ਵਾਸੀ ਨਸ਼ਿਆਂ ਵਿਰੁਧ ਮੁਹਿੰਮ 'ਚ ਸਾਥ ਦੇਣ : ਬਰਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਬ ਵਿੱਚ ਨਸ਼ਿਆ ਰੂਪੀ ਫੈਲੇ ਜਹਿਰ ਕਾਰਨ ਇਸ ਦੀ ਲਪੇਟ ਵਿੱਚ ਆ ਰਹੀ ਜਵਾਨੀ ਨੂੰ ਬਚਾਉਣ ਲਈ ਯੂਥ ਪ੍ਰਧਾਨ ਗੁਰਦੀਪ ਬਰਾੜ.....

Gurdeep Singh Brar With Others

ਬਾਘਾ ਪੁਰਾਣਾ : ਪੰਜਾਬ ਵਿੱਚ ਨਸ਼ਿਆ ਰੂਪੀ ਫੈਲੇ ਜਹਿਰ ਕਾਰਨ ਇਸ ਦੀ ਲਪੇਟ ਵਿੱਚ ਆ ਰਹੀ ਜਵਾਨੀ ਨੂੰ ਬਚਾਉਣ ਲਈ ਯੂਥ ਪ੍ਰਧਾਨ ਗੁਰਦੀਪ ਬਰਾੜ ਅਤੇ ਅਜੈ ਗਰਗ ਕੌਸਲਰ ਬਾਘਾ ਪੁਰਾਣਾ ਵੱਲੋ ਨਸ਼ਿਆ ਦੇ ਸੋਦਾਗਰਾ ਵਿਰੁੱਧ ਜੋਰਦਾਰ ਮੁਹਿੰਮ ਚਲਾਉਣ ਦਾ ਐਲਾਨ ਕਰਦਿਆ ਪੰਜਾਬ ਦੀ ਮਰ ਰਹੀ ਜਵਾਨੀ ਨੂੰ ਸਿੱਧੇ ਰਸਤੇ ਤੇ ਲਿਆਉਣ ਦਾ ਪ੍ਰਣ ਲੈਦਿਆ ਕਿਹਾ ਕਿ ਲੋਕਾ ਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਬੰਧੀ ਮੁਹਿੰਮ ਦਾ ਅਗਾਜ ਕਰਦਿਆ ਕਿਹਾ ਕਿ ਭਾਵੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦਿਆ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾ ਤੇ ਨਸ਼ਿਆ ਵਿਰੁੱਧ ਚਲਾਈ ਗਈ

ਮੁਹਿੰਮ ਦੇ ਚੰਗੇ ਸਿੱਟੇ ਸਾਹਮਣੇ ਆਏ ਹਨ ਅਤੇ ਵੱਡੇ ਪੱਧਰ ਤੇ ਨਸ਼ਿਆ ਦੇ ਸੋਦਾਗਰਾ ਵਿਰੁੱਧ ਕਾਰਵਾਈ ਕਰਕੇ ਸਲਾਖਾ ਪਿੱਛੇ ਬੰਦ ਕਰਨ ਕਰਕੇ ਪੰਜਾਬ ਵਿੱਚ ਨਸ਼ਿਆ  ਦਾ ਮੁਕੰਮਲ ਖਾਤਮਾ ਕਰਨਾ ਅਜੇ ਬਾਕੀ ਹੈ ਅਤੇ ਪਿਛਲੇ ਦਿਨੀ ਕਥਿਤ ਨਸ਼ੇ ਕਾਰਨ ਹੋਈਆ ਨੌਜਵਾਨਾ ਦੀਆ ਮੌਤਾ ਕਾਰਨ,  ਯੂਥ ਆਗੂਆ ਅਤੇ ਕੌਸਲਰਾ ਵੱਲੋ ਨਸ਼ਿਆ ਵਿਰੁੱਧ ਮੁਹਿੰਮ ਛੇੜਨ ਦਾ ਫੈਸਲਾ ਕੀਤਾ ਗਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਵਿੱਚੋ ਨਸ਼ਿਆ ਦੇ ਮੁਕੰਮਲ ਖਾਤਮੇ ਲਈ ਪੂਰੀ ਵਚਨ ਬੱਧ ਹੈ ਪਰ ਇਸ ਲਈ ਲੋਕਾ ਦਾ ਸਹਿ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾ ਦੇ ਮਾਪਿਆ ਦੇ ਸਹਿਯੋਗ ਦੀ ਅਤੀ ਜਰੂਰਤ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਵਿੱਚ ਡਟਕੇ ਸਾਥ ਦੇਣ ਤਾਂ ਕਿ ਪੰਜਾਬ ਦੀ ਕੁਰਾਹੇ ਪੈ ਚੁੱਕੀ ਜਵਾਨੀ ਨੂੰ ਸਹੀ ਰਸਤੇ ਤੇ ਲਿਆਕੇ  ਤੰਦਰੁਸਤ ਪੰਜਾਬ ਮਿਸਨ ਨੂੰ ਸਿਰੇ ਚੜਾਇਆ ਜਾ ਸਕੇ। ਇਸ ਮੌਕੇ ਉਨ੍ਹਾ ਨਾਲ ਰਿੰਕੂ ਕੁਮਾਰ, ਦਵਿੰਦਰ ਘੋਲੀਆ, ਵਰੁਣ ਜੈਦਕਾ, ਅਕਾਸ ਅਰੋੜਾ, ਰਿਤਕ ਗੋਇਲ, ਬੱਬੂ ਘੋਲੀਆ, ਹਨੀ ਅਰੋੜਾ, ਲਵਪ੍ਰੀਤ ਸਿੰਘ, ਜੋਰਾਵਰ ਸਿੰਘ, ਰਾਜਵੀਰ ਸਿੰਘ ਸ਼ਾਮਿਲ ਸਨ ।