ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ, ਪੰਜਾਬ 'ਚ ਨਹੀਂ ਵਿਕੇਗੀ ਰਾਮਦੇਵ ਦੀ 'ਕੋਰੋਲਿਨ' ਦਵਾਈ

ਏਜੰਸੀ

ਖ਼ਬਰਾਂ, ਪੰਜਾਬ

ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਹੈ

Balbir Singh sidhu

ਚੰਡੀਗੜ੍ਹ - ਕੋਰੋਨਾ ਵਾਇਰਸ ਦੇ ਚਲਦੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ  ਵੱਡਾ ਬਿਆਨ ਆਇਆ ਹੈ ਉਹਨਾਂ ਕਿਹਾ ਕਿ ਪੰਜਾਬ ਵਿਚ ਰਾਮਦੇਵ ਦੀ 'ਕੋਰੋਲਿਨ' ਦਵਾਈ ਨਹੀਂ ਵਿਕੇਗੀ। ਆਯੂਸ਼ ਮੰਤਰਾਲੇ ਵੱਲੋਂ ਵੀ ਦਵਾਈ ਦੇ ਪ੍ਰਚਾਰ ਪ੍ਰਸਾਰ 'ਤੇ ਰੋਕ ਲਗਾਈ ਗਈ ਸੀ। ਇਸ ਦੇ ਨਾਲ ਹੀ ਪਤੰਜਲੀ 'ਤੇ ਸਰਕਾਰ ਨੂੰ ਪੂਰੀ ਜਾਣਕਾਰੀ ਨਾ ਦੇਣ ਦੇ ਇਲਜ਼ਾਮ ਲੱਗੇ ਹਨ।

ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਨਾਂ ਮਨਜ਼ੂਰੀ ਦਵਾਈ ਵੇਚਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਰਾਜਸਥਾਨ 'ਚ ਵੀ ਦਵਾਈ 'ਤੇ ਪਾਬੰਦੀ ਲੱਗ ਚੁੱਕੀ ਹੈ। ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਰਾਮਦੇਵ ਵੱਲੋਂ ਕੋਰੋਨਾ ਦੀ ਦਵਾਈ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਪਤੰਜਲੀ ਆਯੁਰਵੇਦ ਨੇ ਕੋਰੋਨਿਲ ਦਵਾਈ ‘ਤੇ ਯੂ-ਟਰਨ ਲੈ ਲਿਆ ਹੈ।

ਉਤਰਾਖੰਡ ਆਯੂਸ਼ ਵਿਭਾਗ ਤੋਂ ਮਿਲੇ ਨੋਟਿਸ ਦੇ ਜਵਾਬ ਵਿਚ ਪਤੰਜਲੀ ਨੇ ਕਿਹਾ ਹੈ ਕਿ ਉਹਨਾਂ ਨੇ ਕੋਰੋਨਾ ਦੀ ਕੋਈ ਦਵਾਈ ਨਹੀਂ ਬਣਾਈ ਹੈ। ਹਾਲ ਹੀ ਵਿਚ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਸੀਈਓ ਆਚਾਰਯ ਬਾਲਕ੍ਰਿਸ਼ਨ ਦੀ ਮੌਜੂਦਗੀ ਵਿਚ ਕੋਰੋਨਿਲ ਦੀ ਲਾਂਚਿੰਗ ਹੋਈ ਸੀ। 

ਆਯੂਸ਼ ਮੰਤਰਾਲੇ ਦੇ ਨੋਟਿਸ ਤੋਂ ਬਾਅਦ ਕੋਰੋਨਾ ਦੀ ਦਵਾਈ ਬਣਾਉਣ ਦੇ ਅਪਣੇ ਦਾਅਵੇ ਤੋਂ ਪਤੰਜਲੀ ਨੇ ਮੂੰਹ ਮੋੜ ਲਿਆ ਹੈ। ਉਤਰਾਖੰਡ ਆਯੂਸ਼ ਵਿਭਾਗ ਨੂੰ ਭੇਜੇ ਗਏ ਨੋਟਿਸ ਦੇ ਜਵਾਬ ਵਿਚ ਪਤੰਜਲੀ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਕਦੀ ਵੀ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਨਹੀਂ ਕੀਤਾ ਹੈ ਬਲਕਿ ਉਹਨਾਂ ਨੇ ਇਕ ਅਜਿਹੀ ਦਵਾਈ ਬਣਾਈ ਹੈ, ਜਿਸ ਨਾਲ ਕੋਰੋਨਾ ਦੇ ਮਰੀਜ ਠੀਕ ਹੋਏ ਹਨ।