ਪੰਜਾਬ ਸਰਕਾਰ ਵੱਲੋ ਅਨਲੌਕ-2 ਲਈ ਹਦਾਇਤਾਂ ਜਾਰੀ, ਕੰਨਟੇਨਮੈਂਟ ਜੋਨ ਚ 31 ਜੁਲਾਈ ਤੱਕ ਰਹੇਗਾ ਲੌਕਡਾਊਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਸੂਬਾ ਸਰਕਾਰ ਵੱਲ਼ੋਂ ਕੰਨਟੇਨਮੈਂਟ ਜੋਨ ਵਿਚ ਲੌਕਡਾਊਨ ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ।

Unlock

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਸੂਬਾ ਸਰਕਾਰ ਵੱਲ਼ੋਂ ਕੰਨਟੇਨਮੈਂਟ ਜੋਨ ਵਿਚ ਲੌਕਡਾਊਨ  ਨੂੰ 31 ਜੁਲਾਈ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੰਨਟੇਨਮੈਂਟ ਜੋਨ ਵਿਚ ਸਰਕਾਰ ਵੱਲੋਂ ਕੇਂਦਰ ਵੱਲੋਂ ਜਾਰੀ ਹਦਾਇਤਾਂ ਨੂੰ ਵੀ ਲਾਗੂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 31 ਜੁਲਾਈ ਤੱਕ ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਿਆ ਜਾਵੇਗਾ।

ਇੱਥੇ ਸੂਬਾ ਸਰਕਾਰ ਵੱਲੋਂ ਇਸ ਵਾਰ ਰਾਤ ਸਮੇਂ ਲੱਗਣ ਵਾਲੇ ਕਰਫਿਊ ਵਿਚ ਪਹਿਲਾਂ ਦੇ ਮੁਕਾਬਲੇ ਥੋੜੀ ਢਿੱਲੀ ਦਿੱਤੀ ਗਈ ਹੈ। ਜਿਸ ਤਹਿਤ ਹੁਣ ਰਾਜ 10 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ ਵੀਕਐਂਡ ਤੇ ਲੌਕਡਾਊਨ ਦੀ ਸ਼ਖਤੀ ਨਾਲ ਪਾਲਣਾ ਕਰਵਾਈ ਜਾਵੇਗੀ। ਜਰੂਰੀ ਸਮਾਨ ਦੀਆਂ ਦੁਕਾਨਾਂ ਨੂੰ ਰਾਤ 8 ਵਜੇ ਤੱਕ ਖੁੱਲਾ ਰੱਖਿਆ ਜਾਵੇਗਾ

ਅਤੇ ਐਤਵਾਰ ਨੂੰ ਸਾਰੀਆਂ ਗੈਰ ਜਰੂਰੀ ਦੁਕਾਨਾਂ ਬੰਦ ਰਹਿਣਗੀਆਂ।  ਇਸ ਦੇ ਨਾਲ ਹੀ ਵਿਆਹ ਵਿਚ ਕੇਵਲ 50 ਵਿਅਕਤੀਆਂ ਦੇ ਇੱਕਠ ਕਰਨ ਦੀ ਹੀ ਆਗਿਆ ਦਿੱਤੀ ਗਈ ਹੈ ਅਤੇ ਉੱਥੇ ਹੀ ਸਸਕਾਰ ਸਮੇਂ ਵੀ ਸਿਰਫ 20 ਲੋਕਾਂ ਦੇ ਸ਼ਾਮਿਲ ਹੋਣ ਬਾਰੇ ਗਾਈਡਲਾਈਨ ਦਿੱਤੀਆਂ ਗਈਆਂ ਹਨ। ਦੱਸ ਦੱਈਏ ਕਿ ਰੈਸਟੋਰੈਂਟਾਂ ਨੂੰ ਵੀ 9 ਵੱਜੇ ਤੱਕ ਖੁੱਲਾ ਰੱਖਣ ਦੀ ਆਗਿਆ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।