Unlock 1: 30 ਜੂਨ ਤੱਕ ਖਤਮ ਕਰ ਲਓ ਇਹ 5 ਕੰਮ ਨਹੀਂ ਤਾਂ ਆਵੇਗੀ ਮੁਸ਼ਕਲ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਵਿਚ ਪਿਛਲੇ ਦੋ ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ। ਹਾਲਾਂਕਿ ਸਰਕਾਰ ਨੇ ਸੋਮਵਾਰ ਤੋਂ ਇਸ ਵਿਚ ਕਈ ਤਰ੍ਹਾਂ ਦੀ ਢਿੱਲ ਦੇਣ ਦੀ ਤਿਆਰੀ ਕਰ ਲਈ ਹੈ।

30 June

ਨਵੀਂ ਦਿੱਲੀ: ਦੇਸ਼ ਵਿਚ ਪਿਛਲੇ ਦੋ ਮਹੀਨਿਆਂ ਤੋਂ ਲੌਕਡਾਊਨ ਚੱਲ ਰਿਹਾ ਹੈ। ਹਾਲਾਂਕਿ ਸਰਕਾਰ ਨੇ ਸੋਮਵਾਰ ਤੋਂ ਇਸ ਵਿਚ ਕਈ ਤਰ੍ਹਾਂ ਦੀ ਢਿੱਲ ਦੇਣ ਦੀ ਤਿਆਰੀ ਕਰ ਲਈ ਹੈ। ਫਿਲਹਾਲ ਸਰਕਾਰ ਨੇ ਆਮ ਜਨਤਾ ਨੂੰ ਅਪਣੇ ਵੱਲੋਂ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਹੋਵੇ ਜਾਂ ਫਿਰ ਸਰਕਾਰ ਵੱਲੋਂ ਐਲਾਨਿਆ ਗਿਆ ਆਤਮ ਨਿਰਭਰ ਪੈਕੇਜ।

ਇਹਨਾਂ ਦੀ ਮਦਦ ਨਾਲ ਸਰਕਾਰ ਲੋਕਾਂ ਨੂੰ ਕਈ ਤਰ੍ਹਾਂ ਨਾਲ ਮਦਦ ਦੇ ਰਹੀ ਹੈ। ਉੱਥੇ ਹੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਕਈ ਵਿੱਤੀ ਆਖਰੀ ਤਰੀਕਾਂ ਜੋ 31 ਮਾਰਚ 2020 ਤੱਕ ਪੂਰੀਆਂ ਹੋਣੀਆ ਸੀ, ਉਹਨਾਂ ਲਈ ਆਖਰੀ ਤਰੀਕ ਅੱਗੇ ਵਧਾ ਕੇ 30 ਜੂਨ ਕਰ ਦਿੱਤੀ ਗਈ ਸੀ। 

ਪੈਨ ਨੂੰ ਅਧਾਰ ਨਾਲ ਲਿੰਕ ਕਰਨਾ

ਸਰਕਾਰ ਨੇ ਪੈਨ ਨੂੰ ਅਧਾਰ ਨਾਲ ਲਿੰਕ ਕਰਨ ਦੀ ਸਮਾਂ ਸੀਮਾਂ ਨੂੰ 31 ਮਾਰਚ ਤੋਂ ਵਧਾ ਕੇ 30 ਜੂਨ ਕਰ ਦਿੱਤਾ ਹੈ। ਜੇਕਰ ਤੁਸੀਂ ਅਪਣੇ ਅਧਾਰ ਕਾਰਡ ਨੂੰ ਪੈਨ ਨਾਲ ਹੁਣ ਤੱਕ ਲਿੰਕ ਨਹੀਂ ਕੀਤਾ ਹੈ ਤਾਂ ਜਲਦੀ ਕਰੋ ਕਿਉਂਕਿ 30 ਜੂਨ ਤੋਂ ਬਾਅਦ ਅਜਿਹਾ ਨਹੀਂ ਹੋ ਸਕੇਗਾ।

ਟੈਕਸ 'ਤੇ ਛੋਟ ਪਾਉਣ ਲਈ ਨਿਵੇਸ਼

ਵਿੱਤੀ ਸਾਲ 2019-20 ਲਈ ਇਨਕਮ ਟੈਕਸ ਵਿਭਾਗ ਨੇ ਆਈਟੀਆਰ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੈਕਸ ਬਚਾਉਣ ਲਈ ਇਨਕਮ ਟੈਕਸ ਐਕਟ ਦੀ ਧਾਰਾ 80 ਸੀ, 80 ਡੀ, 80 ਈ ਤਹਿਤ ਨਿਵੇਸ਼ ਕਰਨ ਦੀ ਸਮਾਂ ਸੀਮਾ 30 ਜੂਨ ਤੱਕ ਵਧਾ ਦਿੱਤੀ ਗਈ ਹੈ।

2018-19 ਦਾ ਆਈਟੀਆਰ

ਜੇਕਰ ਤੁਸੀਂ ਹਾਲੇ ਤੱਕ ਵਿੱਤੀ ਸਾਲ 2018-19 ਲਈ ਆਈਟੀਆਰ ਰਿਟਰਨ ਨਹੀਂ ਭਰੀ ਹੈ, ਤਾਂ ਤੁਸੀਂ ਇਸ ਨੂੰ ਫਾਈਲ ਕਰ ਸਕਦੇ ਹੋ। ਇਸ ਤੋਂ ਇਲਾਵਾ 30 ਜੂਨ ਤੱਕ ਰਿਵਾਇਜ਼਼ ਆਈਟੀਆਰ ਵੀ ਫਾਈਲ ਕੀਤੀ ਜਾ ਸਕਦੀ ਹੈ। ਇਨ੍ਹਾਂ ਆਈਟੀਆਰਜ਼ ਨੂੰ ਦਾਖਲ ਕਰਨ ਦੀ ਆਖਰੀ ਤਾਰੀਖ 31 ਮਾਰਚ ਸੀ ਜੋ ਹੁਣ ਅੱਗੇ ਵਧ ਗਈ ਹੈ।

ਕਰਮਚਾਰੀਆਂ ਨੂੰ ਮਿਲਣ ਵਾਲਾ ਫਾਰਮ-16

ਆਮ ਤੌਰ 'ਤੇ ਕਰਮਚਾਰੀਆਂ ਨੂੰ ਆਪਣੀ ਕੰਪਨੀ ਵੱਲੋਂ 16 ਮਈ ਦੇ ਮਹੀਨੇ ਵਿਚ ਫਾਰਮ ਮਿਲ ਜਾਂਦਾ ਹੈ, ਪਰ ਇਸ ਵਾਰ ਸਰਕਾਰ ਨੇ ਇਕ ਆਰਡੀਨੈਂਸ ਜ਼ਰੀਏ ਫਾਰਮ 16 ਜਾਰੀ ਕਰਨ ਦੀ ਤਰੀਕ 15 ਜੂਨ ਤੋਂ 30 ਜੂਨ ਦੇ ਵਿਚਕਾਰ ਜਾਰੀ ਕੀਤੀ ਹੈ। ਫਾਰਮ 16 ਇਕ ਕਿਸਮ ਦਾ ਟੀਡੀਐਸ ਸਰਟੀਫਿਕੇਟ ਹੈ, ਜਿਸ ਦੀ ਆਈਟੀਆਰ ਦਾਖਲ ਕਰਦੇ ਸਮੇਂ ਲੋੜ ਪੈਂਦੀ ਹੈ।

ਸਮਾਲ ਸੇਵਿੰਗ ਅਕਾਊਂਟ ਵਿਚ ਰਾਸ਼ੀ ਜਮਾਂ ਕਰਨਾ

ਜੇਕਰ ਤੁਸੀਂ ਪੀਪੀਐਫ ਜਾਂ ਫਿਰ ਸੁਕੰਨਿਆ ਸਮਰਿਧੀ ਖਾਤੇ ਵਿਚ 31 ਮਾਰਚ 2020 ਤੱਕ ਕਿਸੇ ਤਰ੍ਹਾਂ ਦੀ ਕੋਈ ਘੱਟੋ ਘੱਟ ਰਾਸ਼ੀ ਜਮਾਂ ਨਹੀਂ ਕਰਵਾਈ ਹੈ ਤਾਂ ਇਹ ਕੰਮ 30 ਜੂਨ ਤੱਕ ਪੂਰਾ ਕੀਤਾ ਜਾ ਸਕਦਾ ਹੈ।