ਸੁਖਬੀਰ ਬਾਦਲ ਦੇ ਮਿਜ਼ਾਇਲ ਵਾਲੇ ਬਿਆਨ 'ਤੇ ਸਿੱਧੂ ਨੇ ਟਵੀਟ ਕਰ ਦਿੱਤਾ ਕਰਾਰਾ ਜਵਾਬ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਨੂੰ ਐਕਟਿੰਗ ਕਰ ਭਾਸ਼ਨ ਦੇਣ ਵਾਲਿਆਂ ਦੀ ਨਹੀ ਸਗੋਂ ਕੰਮ ਕਰਕੇ ਦਿਖਾਉਣ ਵਾਲਿਆਂ ਦੀ ਲੋੜ ਹੈ - Sukhbir Badal

Sukhbir Badal, Navjot Sidhu

ਚੰਡੀਗੜ੍ਹ - ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਉਹ ਗਾਇਡਿਡ ਮਿਜ਼ਾਇਲ ਹੈ ਜਿਸ ਨੇ ਪਤਾ ਨਹੀ ਕਿਥੇ ਚੱਲ ਜਾਣਾ।

ਇਹ ਵੀ ਪੜ੍ਹੋ - ਦਿੱਲੀ ਪਹੁੰਚ ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ, Tweet ਕਰ ਦਿੱਤੀ ਜਾਣਕਾਰੀ

ਪੰਜਾਬ ਨੂੰ ਐਕਟਿੰਗ ਕਰ ਭਾਸ਼ਨ ਦੇਣ ਵਾਲਿਆਂ ਦੀ ਨਹੀ ਸਗੋਂ ਕੰਮ ਕਰਕੇ ਦਿਖਾਉਣ ਵਾਲਿਆਂ ਦੀ ਲੋੜ ਹੈ। ਇਸ ਤੋਂ ਬਾਅਦ ਨਵਜੋਤ ਸਿੱਧੂ ਨੇ ਵੀ ਸੁਖਬੀਰ ਬਾਦਲ ਦੇ ਇਸ ਬਿਆਨ ਦਾ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰ ਲਿਖਿਆ 'ਤੁਹਾਡੇ ਭ੍ਰਿਸ਼ਟ ਕਾਰੋਬਾਰਾਂ ਨੂੰ ਨਸ਼ਟ ਕਰਨ ਦੇ ਨਾਲ - ਨਾਲ ਜਦੋਂ ਤੱਕ ਪੰਜਾਬ ਦੇ ਖੰਡਰਾਂ 'ਤੇ ਬਣੇ ਤੁਹਾਡੇ ਸੁਖ ਵਿਲਾਸ ਨੂੰ ਖ਼ਤਮ ਕਰ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ ਨਹੀਂ ਬਣਾਇਆ ਜਾਂਦਾ, ਮੈਂ ਚੁੱਪ ਨਹੀਂ ਕਰਾਂਗਾ''। 

ਇਹ ਵੀ ਪੜ੍ਹੋ -  ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਬਾਦਲ ਪਰਿਵਾਰ

ਇਸ ਦੇ ਨਾਲ ਹੀ ਦੱਸ ਦਈਏ ਕਿ ਕਾਂਗਰਸ (Congress) ਵਿਚ ਚੱਲ ਰਹੇ ਵਿਵਾਦ ਦੇ ਵਿਚਕਾਰ ਅੱਜ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka Gandhi) ਨਾਲ ਮੁਲਾਕਾਤ ਕੀਤੀ। ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਦੁਆਰਾ ਸੋਸ਼ਲ ਮੀਡੀਆ (Social Media) 'ਤੇ ਦਿੱਤੀ ਗਈ। ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਗਾਂਧੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਪ੍ਰਿਯੰਕਾ ਨਾਲ ਮੀਟਿੰਗ ਬਹੁਤ ਲੰਬੀ ਗਈ।

ਇਸ ਮੁਲਾਕਾਤ ਤੋਂ ਬਾਅਦ ਨਵਜੋਤ ਸਿੱਧੂ ਟਵਿੱਟਰ ’ਤੇ ਟ੍ਰੈਂਡ ਕਰਨ ਲੱਗੇ। ਇਸ ਦਰਮਿਆਨ ਜਿੱਥੇ ਕੁਝ ਲੋਕਾਂ ਨੇ ਸਿੱਧੂ ਦੀ ਆਲੋਚਨਾ ਕੀਤੀ, ਉਥੇ ਹੀ ਕੁੱਝ ਨੇ ਸਿੱਧੂ ਦੇ ਹੱਕ ਵਿਚ ਵੀ ਆਵਾਜ਼ ਬੁਲੰਦ ਕੀਤੀ। ਦਰਅਸਲ ਨਵਜੋਤ ਸਿੱਧੂ ਮੰਗਲਵਾਰ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਰਵਾਨਾ ਹੋਏ ਸਨ

ਪਰ ਰਾਹੁਲ ਗਾਂਧੀ ਨੇ ਇਹ ਆਖ ਕੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਕਿ ਅੱਜ ਉਨ੍ਹਾਂ ਦਾ ਨਵਜੋਤ ਸਿੱਧੂ ਨਾਲ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਤੋਂ ਬਾਅਦ ਸਿੱਧੂ ਵਲੋਂ ਬੁੱਧਵਾਰ ਨੂੰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਲਗਭਗ ਤਿੰਨ ਘੰਟੇ ਤੱਕ ਮੁਲਾਕਾਤ ਕੀਤੀ ਗਈ। ਸੂਤਰਾਂ ਮੁਤਾਬਕ ਅੱਜ ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਵਿਚਾਲੇ ਮੁਲਾਕਾਤ ਹੋ ਸਕਦੀ ਹੈ ਅਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਅੱਜ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।