ਪਤੀ ਦੀ ਹੈਵਾਨੀਅਤ ! ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ (50) ਵਜੋਂ ਹੋਈ ਹੈ
photo
ਤਰਨਤਾਰਨ : ਕਸਬਾ ਖਡੂਰ ਸਾਹਿਬ ਵਿਖੇ ਪਤੀ ਵਲੋਂ ਆਪਣੀ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਆਪਣੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕਾ ਦੀ ਲੜਕੀ ਕੰਵਲਜੀਤ ਕੌਰ ਅਤੇ ਹੋਰ ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਪਿਤਾ ਵਲੋਂ ਉਸ ਦੀ ਮਾਂ ਨੂੰ ਬੇਰਹਿਮੀ ਨਾਲ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿਤਾ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮਨਜੀਤ ਕੌਰ (50) ਵਜੋਂ ਹੋਈ ਹੈ।
ਇਸ ਮੌਕੇ ਜਦੋਂ ਮੀਡੀਆ ਨੇ ਖਡੂਰ ਸਾਹਿਬ ਦੇ ਚੌਕੀ ਇੰਚਾਰਜ ਜਤਿੰਦਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਕਿ ਪ੍ਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।