ਯੂ.ਟੀ. ਦੀ ਐਸ.ਐਸ.ਪੀ. ਵਲੋਂ ਦੋ ਪਹੀਆ ਵਾਹਨਾਂ 'ਤੇ ਜਾਗਰੂਕਤਾ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਟੀ ਪੁਲਿਸ ਵਲੋਂ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਦੀ ਅਗਵਾਈ ਵਿਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾ ਨੂੰ ਦੁਪਹੀਆ ਵਾਹਨ ਚਲਾਉਂਦਿਆਂ ਸਿਰਾਂ 'ਤੇ ਹੈਲਮੇਟ...........

U.T. SSP on two-wheeler vehicles for Awareness rally

ਚੰਡੀਗੜ੍ਹ : ਸਿਟੀ ਪੁਲਿਸ ਵਲੋਂ ਐਸ.ਐਸ.ਪੀ. ਨਿਲਾਂਬਰੀ ਵਿਜੇ ਜਗਦਲੇ ਦੀ ਅਗਵਾਈ ਵਿਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਔਰਤਾ ਨੂੰ ਦੁਪਹੀਆ ਵਾਹਨ ਚਲਾਉਂਦਿਆਂ ਸਿਰਾਂ 'ਤੇ ਹੈਲਮੇਟ ਪਾਉਣਾ ਲਾਜ਼ਮੀ ਕਰਾਰ ਦੇਣ ਬਾਦ ਅੱਜ ਸਰਕਾਰੀ ਕਾਲਜ ਸੈਕਟਰ-11 ਵਿਚ ਜਾਗਰੂਕਤਾ ਮੁਹਿੰਮ ਵਿੱਢੀ ਗਈ। ਚੰਡੀਗੜ੍ਹ ਪੁਲਿਸ ਵਲੋਂ ਹੈਲਮੇਟ ਪਹਿਨਾਉ, ਬੇਟੀ ਬਚਾਉ ਪ੍ਰੋਗਰਾਮ ਅਧੀਨ ਐਸ.ਐਸ.ਪੀ. ਨੇ ਖ਼ੁਦ ਦੁਪਹੀਆ ਵਾਹਨਾਂ 'ਤੇ ਹੈਲਮੇਟ ਪਹਿਨ ਕੇ ਸ਼ਹਿਰ 'ਚ 30 ਕਿਲੋਮੀਟਰ ਦੇ ਕਰੀਬ ਲੰਮੀ ਰੈਲੀ ਦੀ ਅਗਵਾਈ ਕੀਤੀ।

ਇਸ ਮੁਹਿੰਮ ਵਿਚ ਪੁਲਿਸ ਵਲੋਂ ਵੱਖ-ਵੱਖ ਸੜਕ ਦੁਰਘਟਨਾਵਾਂ 'ਚ ਹਾਦਸਿਆਂ ਦੀਆਂ ਸ਼ਿਕਾਰ ਹੋਈਆਂ ਕੁਮਾਰੀ, ਪੂਜਾ, ਮਨਪ੍ਰੀਤ ਕੌਰ, ਕੁਮਾਰੀ ਸਪਨਾ ਅਤੇ ਉਸ ਦੀ ਮਾਤਾ, ਪੂਰਨ ਚੰਦ, ਰੇਖਾ ਮਹਾਜਨ, ਲੈਫ਼. ਨਿੱਕਾ ਟ੍ਰੈਫ਼ਿਕ ਵਿੰਗ ਅਤੇ ਪ੍ਰਦੀਪ ਕੌਰ ਸਕਿਉਰਟੀ ਵਿੰਗ ਸਮੇਤ 200 ਤੋਂ ਵੱਧ ਨੌਜਵਾਨ ਲੜਕੀਆਂ ਅਤੇ ਔਰਤਾਂ, ਮਹਿਲਾ ਪੁਲਿਸ ਵਲੋਂ ਹਿੱਸਾ ਲਿਆ ਗਿਆ। 

ਇਸ ਦੌਰਾਨ ਐਸ.ਐਸ.ਪੀ. ਨੇ ਪੋਸਟ ਗਰੈਜੂਏਟ ਕਾਲਜ ਸੈਕਟਰ-42 ਦਾ ਚੱਕਰ ਵੀ ਲਾਇਆ। ਇਸ ਮੌਕੇ ਟ੍ਰੈਫ਼ਿਕ ਪੁਲਿਸ ਰਾਹੀਂ ਉਨ੍ਹਾਂ ਨੇ 200 ਦੇ ਕਰੀਬ ਮੁਫ਼ਤ ਹੈਲਮੇਟ ਵੀ ਵਿਦਿਆਰਥਣਾਂ ਨੂੰ ਵੰਡੇ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਹਰ ਵਰਗ ਦੇ ਮਾਪਿਆਂ ਤੇ ਖ਼ਾਸਕਰ ਕਾਲਜ/ਸਕੂਲਾਂ 'ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੂੰ ਹੈਲਮੇਟ ਲਾਜ਼ਮੀ ਪਾਉਣ ਲਈ ਜਾਗਰੂਕ ਕੀਤਾ। 

ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ 5 ਸਤੰਬਰ ਤੋਂ ਟ੍ਰੈਫ਼ਿਕ ਪੁਲਿਸ ਚਲਾਨ ਕਟੇਗੀ, ਜਿਨ੍ਹਾਂ ਔਰਤਾਂ ਨੇ ਸਿਰ 'ਤੇ ਹੈਲਮੇਟ ਨਹੀਂ ਪਹਿਨੇ ਹੋਣਗੇ। ਚੰਡੀਗੜ੍ਹ ਪੁਲਿਸ ਵਲੋਂ ਸਿਰਫ਼ ਅਜਿਹੀਆਂ ਲੜਕੀਆਂ ਅਤੇ ਔਰਤਾਂ ਨੂੰ ਹੀ ਸਿਰਾਂ 'ਤੇ ਹੈਲਮੇਟ ਪਾਉਣ ਤੋਂ ਛੋਟ ਦਿਤੀ ਗਈ ਹੈ, ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਸਿਰਾਂ 'ਤੇ ਕੇਸਗੀਆਂ ਸਜਾਈਆਂ ਹੋਈਆਂ ਹਨ।