ਭਾਰਤੀ ਹਵਾਈ ਫੌਜ ਦੇ 'ਗਰੁੱਪ ਵਾਈ' 'ਚ 6 ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਰਤੀ ਰੈਲੀ ਪਟਿਆਲਾ 'ਚ 1 ਤੋਂ
ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) ਵਿੱਚ ਭਰਤੀ ਲਈ ਪਟਿਆਲਾ, ਫਤਿਹਗੜ ਸਾਹਿਬ, ਨਵਾਂਸ਼ਹਿਰ, ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ...
ਚੰਡੀਗੜ੍ਹ : ਭਾਰਤੀ ਹਵਾਈ ਫੌਜ ਦੇ ਗਰੁੱਪ ਵਾਈ (ਨਾਨ-ਟੈਕਨੀਕਲ) ਵਿੱਚ ਭਰਤੀ ਲਈ ਪਟਿਆਲਾ, ਫਤਿਹਗੜ ਸਾਹਿਬ, ਨਵਾਂਸ਼ਹਿਰ, ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ ਦੇ ਨੌਜਵਾਨ ਲੜਕਿਆਂ ਲਈ ਡੀ.ਐਮ.ਡਬਲਿਊ ਪਟਿਆਲਾ ਵਿਖੇ 1 ਤੋਂ 7 ਅਕਤੂਬਰ 2018 ਤੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ। ਇਥੇ ਬਿਨੇਕਾਰ ਸਵੇਰੇ 6 ਵਜੇ ਤੋਂ ਸਵੇਰੇ 10 ਤੱਕ ਹੀ ਰਿਪੋਰਟ ਕਰ ਸਕਣਗੇ।
ਪਹਿਲੇ ਏਅਰਮੈਨ ਸਿਲੈਕਸ਼ਨ ਸੈਂਟਰ ਏਅਰ ਫੋਰਸ ਤੋਂ ਪ੍ਰਾਪਤ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 2 ਅਕਤੂਬਰ ਨੂੰ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਦੇ ਨੌਜਵਾਨਾਂ ਦਾ ਸਰੀਰਕ ਅਤੇ ਲਿਖਤੀ ਟੈਸਟ ਹੋਵੇਗਾ ਜਦਕਿ 4 ਅਕਤੂਬਰ ਨੂੰ ਸੰਗਰੂਰ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆ ਦੇ ਨੌਜਵਾਨਾਂ ਦਾ ਸਰੀਰਕ ਤੇ ਲਿਖਤੀ ਟੈਸਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਵਿੱਦਿਅਕ ਯੋਗਤਾ 12ਵੀਂ ਕਿਸੇ ਵੀ ਸਟਰੀਮ 'ਚ 50 ਫੀਸਦੀ ਕੁਲ ਅੰਕਾਂ ਸਮੇਤ 50 ਫੀਸਦੀ ਅੰਕ ਅੰਗਰੇਜੀ 'ਚ ਵੀ ਹੋਣੇ ਲਾਜਮੀ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ 'ਚ ਸ਼ਾਮਿਲ ਹੋਣ ਲਈ ਮਰਦ ਉਮੀਦਵਾਰ ਦੀ ਜਨਮ ਤਾਰੀਖ 14 ਜੁਲਾਈ 1998 ਤੋਂ 26 ਜੂਨ 2002 ਤੱਕ (ਦੋਵੇਂ ਦਿਨਾਂ ਸਮੇਤ) ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਵਿਆਹਿਆ ਨਹੀਂ ਹੋਣਾ ਚਾਹੀਦਾ। ਚਾਹਵਾਨ ਉਮੀਦਵਾਰ ਹੋਰ ਵੇਰਵਿਆਂ, ਯੋਗਤਾਵਾਂ, ਨਿਯਮਾਂ ਆਦਿ ਦੀ ਜਾਣਕਾਰੀ ਵੈਬ ਪੋਰਟਲ www.airmenselection.cdac.in ਦੇਖ ਸਕਦੇ ਹਨ।