ਤਰਨਤਾਰਨ ਵਿੱਚ ਹੋਇਆ ਵੱਡਾ ਧਮਾਕਾ! ਲੋਕ ਸਹਿਮੇ 

ਏਜੰਸੀ

ਖ਼ਬਰਾਂ, ਪੰਜਾਬ

ਸਾਰਾ ਸਮਾਨ ਸੜ ਕੇ ਹੋਇਆ ਸੁਆਹ

Big explosion in Tarn Taran

ਪੰਜਾਬ ਵਿਚ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਅਜੇ ਬਟਾਲਾ ਫੈਕਟਰੀ ਤੇ ਜਲੰਧਰ ਵਿਖੇ ਕਬਾੜ ਦੇ ਸਮਾਨ ਵਿਚ ਹੋਏ ਧਮਕੀਆਂ ਵਿਚ ਲੋਕਾਂ ਨੂੰ ਰਾਹਤ ਨਹੀਂ ਮਿਲੀ ਕਿ ਇਕ ਵਾਰ ਫੇਰ ਅਜਿਹਾ ਹੀ ਧਮਾਕਾ ਹੋਇਆ ਹੈ। ਜੀ ਹਾਂ ਤਰਨਤਾਰਨ ਵਿਖੇ ਰੰਗ ਰੋਗਨ ਦੀ ਫੈਕਟਰੀ ਵਿਚ ਜਬਰਦਸਤ ਧਮਾਕਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਤਰਨਤਾਰਨ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਰੰਗ ਰੋਗਨ ਦੀ ਫੈਕਟਰੀ ਜੋ ਪਿਛਲੇ ਤਿੰਨ ਸਾਲਾ ਤੋ ਬੰਦ ਪਈ ਸੀ ਉਸ ਵਿਚ ਅੱਜ ਸਵੇਰੇ  ਜੋਰਦਾਰ ਧਮਾਕੇ ਹੋਏ। ਗਨੀਮਤ ਇਹ ਰਹੀ ਕਿ ਇਸ ਧਮਾਕਿਆਂ ਵਿਚ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਧਮਾਕਾ ਏਨਾਂ ਜਬਰਦਸਤ ਸੀ ਕਿ ਫੈਕਟਰੀ ਦੇ ਨਾਲ ਲਗਦੀਆਂ ਕੰਧਾ ਤੱਕ ਪਾਟ ਗਈਆਂ।

ਦਰਅਸਲ ਇਹ ਰੋਗਨ ਦੀ ਫੈਕਟਰੀ ਜੋ ਪਿਛਲੇ ਤਿੰਨ ਸਾਲਾ ਤੋ ਬੰਦ ਪਈ ਸੀ ਉਸ ਵਿਚ ਅੱਜ ਸਵੇਰੇ  ਜ਼ੋਰਦਾਰ ਧਮਾਕੇ ਕਾਰਨ ਲੋਕਾਂ ਵਿੱਚ ਇਕ ਦਮ ਦਹਿਸ਼ਤ ਵਾਲਾ ਮਹੌਲ ਬਣ ਗਿਆ। ਮੁਢਲੀ ਜਾਂਚ ਤੋ ਪਤਾ ਲੱਗਾ ਹੈ ਕਿ ਇਹ ਧਮਾਕਾ ਇਕ ਪੇਂਟ  ਨਾਲ ਭਰੇ ਡਰੱਮ ਵਿਚ ਹੋਇਆ ਹੈ। ਜਦੋਂਕਿ ਉੱਥੇ ਤਾਇਨਾਤ ਫੂਲ ਚੰਦ ਨਾਮ ਦੇ ਚੌਕੀਦਾਰ ਵਲੋ ਇਸ ਧਾਮਕੇ ਦਾ ਕਾਰਨ ਗੈਸ ਸਲੰਡਰ ਫੱਟ ਜਾਣਾ ਦੱਸਿਆ ਜਾ ਰਿਹ ਹੈ।

ਚੌਕੀਦਾਰ ਦਾ ਕਹਿਣਾ ਹੈ ਕਿ ਇਹ ਫੈਕਟਰੀ ਲੰਮੇ ਸਮੇਂ ਤੋਂ ਬੰਦ ਚੱਲੀ ਆ ਰਹੀ ਹੈ। ਉੱਥੇ ਫਾਇਰ ਹੀ ਫਾਇਰ ਬ੍ਰਿਗੇਡ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ  ਨੇ ਅੱਗ ਤੇ ਕਾਬੂ ਪਾ ਲਿਆ। ਦੂਜੇ ਪਾਸੇ  ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਧਮਾਕਾ ਕਿਹੜੇ ਕਾਰਨਾਂ ਕਰ ਕੇ ਹੋਇਆ।

ਫਿਲਹਾਲ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚਲ ਸਕੇਗਾ ਕਿ ਇਹ ਧਮਾਕਾ ਕਿਹੜੇ ਕਰਨਾ ਕਰਕੇ ਹੋਇਆ ਪ੍ਰੰਤੂ ਸੂਬੇ ਵਿਚ ਅਜਿਹੇ ਧਮਾਕੇ ਹੋਣੇ ਪੁਲਿਸ ਪ੍ਰਸ਼ਾਸ਼ਨ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਰਹੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।