ਮੀਂਹ ਤੇ ਝੱਖੜ ਕਾਰਨ ਸੈਂਕੜੇ ਏਕੜ ਝੋਨੇ ਦੀ ਖੜ੍ਹੀ ਫ਼ਸਲ ਨੁਕਸਾਨੀ ਗਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਭਰ ਵਿਚ ਟਾਂਡਾ ਖੇਤਰ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਚੱਲੇ ਤੇਜ਼ ਝੱਖੜ ਅਤੇ ਮੀਂਹ ਪੈਣ ਕਾਰਨ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ

rain destroy crop

ਹੁਸਿਆਰਪੁਰ : ਸੂਬੇ ਭਰ ਵਿਚ ਟਾਂਡਾ ਖੇਤਰ ਦੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਚੱਲੇ ਤੇਜ਼ ਝੱਖੜ ਅਤੇ ਮੀਂਹ ਪੈਣ ਕਾਰਨ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਵਿਛ ਜਾਣ ਕਾਰਣ ਕਿਸਾਨਾਂ ਦੇ ਦਿਲ ਬੁਰੀ ਤਰ੍ਹਾਂ ਟੁੱਟ ਗਏ ਹਨ। ਜਾਣਕਾਰੀ ਮੁਤਾਬਕ ਹੁਸਿਆਰਪੁਰ ਜ਼ਿਲ੍ਹੇ 'ਚ ਪੈਂਦੇ ਉੜਮੁੜ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਝੱਖੜ ਅਤੇ ਮੀਂਹ ਦੇ ਨਾਲ ਪਿੰਡ ਪੁਲ ਪੁਖਤਾ, ਪਿਰੋਜ ਰੋਲੀਆ, ਬੈਂਸ ਅਵਾਨ, ਦਬੁਰਜੀ ਟਾਂਡਾ, ਜਲਾਲਪੁਰ, ਨੱਥੂਪੁਰ, ਰਾਣੀ ਪਿੰਡ, ਡਮਾਣਾ, ਸਮੇਤ ਹੋਰਨਾਂ ਦਰਜਨਾਂ ਹੀ ਪਿੰਡਾਂ ਵਿੱਚ ਭਾਰੀ ਬਰਸਾਤ ਕਾਰਨ ਝੋਨੇ ਦੀ ਪੱਕੀ ਹੋਈ 100 ਫੀਸਦੀ ਫਸਲ ਨੁਕਸਾਨੀ ਗਈ ਹੈ।

ਉਨ੍ਹਾਂ ਦੱਸਿਆ ਕੀ ਮੰਡੀ ਵਿੱਚ ਖਰੀਦੀਆਂ ਗਈਆਂ ਝੋਨੇ ਦੀਆਂ ਬੋਰੀਆਂ ਵੀ ਅਣਢੱਕੀਆਂ ਹੋਣ ਕਾਰਨ ਮੀਂਹ ਵਿੱਚ ਭਿੱਜ ਗਈਆ।ਇਸ ਤੋਂ ਇਲਾਵਾ ਇਸ ਬਰਸਾਤ ਕਾਰਨ ਉਨ੍ਹਾਂ ਦੀ ਝੋਨੇ ਦੀ ਪੱਕੀ ਹੋਈ ਫਸਲ ਖ਼ਰਾਬ ਹੋ ਕੇ ਦਾਣਾ ਕਾਲਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਬਿਜਲੀ ਸਪਲਾਈ ਵਿੱਚ ਵੀ ਵਿਘਨ ਪੈ ਰਿਹਾ। ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਨੁਕਸਾਨੀ ਹੋਈ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਨੂੰ ਮੁਆਵਜ਼ੇ ਦੀ ਮੰਗ ਲਈ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਤਾਂ ਕਿ ਕਿਸਾਨਾਂ ਦੀ ਮਿਹਨਤ ਦਾ ਮੁੱਲ ਮਿਲ ਸਕੇ।

ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਹੋਈ ਤੇਜ਼ ਬਰਸਾਤ ਅਤੇ ਚਲੇ ਝੱਖੜ ਕਾਰਨ ਹੋਏ ਝੋਨੇ ਦੇ ਨੁਕਸਾਨ ਤੋਂ ਹਾਲੇ ਕਿਸਾਨ ਸੰਭਲੇ ਵੀ ਨਹੀਂ ਸਨ ਕਿ ਬੀਤੇ ਦਿਨੀਂ ਪਏ ਮੀਹ ਅਤੇ ਹੋਈ ਨੁਕਸਾਨ ਕਾਰਨ ਬਾਸਮਤੀ ਸਮੇਤ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਨੂੰ ਮਾਰ ਪੈ ਗਈ। ਖੇਤਾਂ ਵਿੱਚ ਦੁਬਾਰਾ ਪਾਣੀ ਖੜ੍ਹ ਜਾਣ ਕਾਰਨ ਝੋਨੇ ਦਾ ਖੇਤਾਂ ਵਿੱਚ ਹੀ ਮੁੜ ਪੁੰਗਰਨ ਦਾ ਖਤਰਾ ਪੈਦਾ ਹੋ ਗਿਆ ਹੈ।

ਕਿਸਾਨਾਂ ਨੇ ਦੱਸਿਆ ਕਿ ਇਸ ਨਾਲ ਦੋਹਾਂ ਪਾਸਿਓ ਮਾਰ ਪਵੇਗੀ ਇੱਕ ਤਾਂ ਧਰਤੀ 'ਤੇ ਵਿਛੀ ਝੋਨੇ ਦੀ ਫ਼ਸਲ ਦਾ ਝਾੜ ਘੱਟ ਜਾਵੇਗਾ ਅਤੇ ਦੂਜਾ ਕੰਬਾਈਨਾਂ ਨਾਲ ਵਢਾਈ ਕਰਨ 'ਚ ਔਖ ਆਵੇਗੀ ਅਤੇ ਕੰਬਾਈਨਾਂ ਵਾਲੇ ਭਾਅ ਵੀ ਮਨਮਰਜੀ ਦਾ ਮੰਗਣਗੇ। ਸਰਕਾਰ ਅੱਗੇ ਲਗਾਈ ਗੁਹਾਰ ਦਾ ਹੁਣ ਕਿਸਾਨਾਂ ਨੂੰ ਕਦੋਂ ਜਵਾਬ ਮਿਲਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ