ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ 22 ਅਕਤੂਬਰ ਨੂੰ ਪੁੱਛਿਆ ਜਾਵੇਗਾ ਘਰ ਦੇ ਕਿਰਾਏ ਦਾ ਹਿਸਾਬ
ਸਾਬਕਾ ਡੀਜੀਪੀ ਨੇ ਸਰਕਾਰੀ ਖਜ਼ਾਨੇ ਵਿੱਚ 2.5 ਲੱਖ ਰੁਪਏ ਪ੍ਰਤੀ ਮਹੀਨਾ ਦਾ ਕਿਰਾਇਆ ਜਮ੍ਹਾਂ ਕਰਵਾਇਆ ਹੈ।
ਮੁਹਾਲੀ: ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ (Former Punjab DGP Sumedh Saini) ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਨਾਲ ਜੁੜੇ ਮਾਮਲੇ ਦੀ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਜ਼ਿਲ੍ਹਾ ਕੁਲੈਕਟਰ ਨੂੰ ਅਗਲੀ ਸੁਣਵਾਈ 'ਤੇ ਇਹ ਦੱਸਣ ਦਾ ਆਦੇਸ਼ ਦਿੱਤਾ ਹੈ ਕਿ ਹੁਣ ਤੱਕ ਸਾਬਕਾ ਡੀਜੀਪੀ ਨੇ ਸਰਕਾਰੀ ਖਜ਼ਾਨੇ ਵਿੱਚ 2.5 ਲੱਖ ਰੁਪਏ ਪ੍ਰਤੀ ਮਹੀਨਾ ਦਾ ਕਿਰਾਇਆ ਜਮ੍ਹਾਂ ਕਰਵਾਇਆ ਹੈ।
ਹੋਰ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸਵੀਕਾਰ ਕੀਤਾ CM ਚੰਨੀ ਦਾ ਸੱਦਾ, 3 ਵਜੇ ਪਹੁੰਚਣਗੇ ਪੰਜਾਬ ਭਵਨ
ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ। ਜ਼ਿਲ੍ਹਾ ਅਦਾਲਤ ਨੇ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 20-ਡੀ ਦੀ ਕੋਠੀ ਨੰਬਰ 3048 ਨੂੰ ਅਸਥਾਈ ਤੌਰ ’ਤੇ ਜੋੜਨ ਦਾ ਆਦੇਸ਼ ਜਾਰੀ ਕੀਤਾ ਸੀ।
ਹੋਰ ਵੀ ਪੜ੍ਹੋ: ਮੁਹੰਮਦ ਮੁਸਤਫਾ ਦਾ ਬਿਆਨ, 'ਸਿੱਧੂ ਬਣੇ ਰਹਿਣਗੇ ਪੰਜਾਬ ਕਾਂਗਰਸ ਪ੍ਰਧਾਨ, ਜਲਦ ਹੱਲ ਹੋਵੇਗਾ ਮਸਲਾ'
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ (Former Punjab DGP Sumedh Saini) ਸੈਣੀ ਇਸ ਕੋਠੀ ਵਿੱਚ ਰਹਿੰਦੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਕੋਠੀ ਨੂੰ ਕੁਰਕ ਕਰਨ ਦੀ ਮੰਗ ਕਰਦਿਆਂ ਦਾਅਵਾ ਕੀਤਾ ਸੀ ਕਿ ਇਹ ਸੁਮੇਧ ਸੈਣੀ ਨੇ ਕਾਲੇ ਧਨ ਦੀ ਵਰਤੋਂ ਕਰਕੇ ਖਰੀਦੀ ਸੀ।
ਹੋਰ ਵੀ ਪੜ੍ਹੋ: ਕਪਿਲ ਸਿੱਬਲ ਦੇ ਘਰ ਬਾਹਰ ਕਾਂਗਰਸੀ ਵਰਕਰਾਂ ਦਾ ਪ੍ਰਦਰਸ਼ਨ, ਆਨੰਦ ਸ਼ਰਮਾ ਨੇ ਕੀਤੀ ਕਾਰਵਾਈ ਦੀ ਮੰਗ