ਕੁਰਾਲੀ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਦਾ ਮਾਮਲਾ; ਫੈਕਟਰੀ ਮਾਲਕ ਗੁਰਿੰਦਰ ਚਾਵਲਾ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਦਸੇ ਦੀ ਮ੍ਰਿਤਕ ਚਾਂਦਨੀ ਦੇਵੀ ਦੇ ਪਤੀ ਦੀ ਸ਼ਿਕਾਇਤ ਮਗਰੋਂ ਹੋਈ ਕਾਰਵਾਈ

Kurali factory owner booked for woman worker’s death

 

ਮੋਹਾਲੀ: ਕੁਰਾਲੀ ਦੀ ਕੈਮੀਕਲ ਫੈਕਟਰੀ ਵਿਚ ਅੱਗ ਲੱਗਣ ਦੇ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦਿਆਂ ਫੈਕਟਰੀ ਮਾਲਕ ਗੁਰਿੰਦਰ ਚਾਵਲਾ ਵਿਰੁਧ ਮਾਮਲਾ ਦਰਜ ਕੀਤਾ ਹੈ। ਹਾਦਸੇ ਦੀ ਮ੍ਰਿਤਕ ਚਾਂਦਨੀ ਦੇਵੀ ਦੇ ਪਤੀ ਰਨਵੀਰ ਪਾਸਵਾਨ ਦੀ ਸ਼ਿਕਾਇਤ ’ਤੇ ਫੈਕਟਰੀ ਮਾਲਕ ਨੂੰ ਆਈਪੀਸੀ ਦੀ ਧਾਰਾ 337,338,304 ਤਹਿਤ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਬੇਂਗਲੁਰੂ : 854 ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦਾ ਪਰਦਾਫਾਸ਼ 

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਫੋਕਲ ਪੁਆਇੰਟ ਵਿਚ ਸਥਿਤ ਕੈਮੀਕਲ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਜਿਥੇ ਸੱਭ ਕੁੱਝ ਸੜ ਕੇ ਸੁਆਹ ਹੋ ਗਿਆ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿਚ ਦਾਖ਼ਲ ਮਹਿਲਾ ਵਰਕਰਾਂ ਨਿਭਾ ਕੁਮਾਰੀ, ਜੈਦੇਵ ਦੇਵੀ ਅਤੇ ਦਿਲਜੀਤ ਕੌਰ ਨੂੰ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ। ਅੰਜੂ ਅਤੇ ਸੰਧਿਆ ਇਸ ਸਮੇਂ ਜੀਐਮਸੀਐਚ 32 ਵਿਚ ਇਲਾਜ ਅਧੀਨ ਹਨ।

ਇਹ ਵੀ ਪੜ੍ਹੋ: ਸਰਕਾਰ ਨੇ ਘਰੇਲੂ ਕੱਚੇ ਤੇਲ ’ਤੇ ਸਬੱਬੀ ਲਾਭ ਟੈਕਸ ਵਧਾਇਆ 

ਮ੍ਰਿਤਕ ਮਹਿਲਾ ਦੇ ਪਤੀ ਨੇ ਸ਼ਿਕਾਇਤ ਵਿਚ ਦਸਿਆ ਕਿ ਫੈਕਟਰੀ ਵਰਕਰਾਂ ਦੇ ਕਹਿਣ ਦੇ ਬਾਵਜੂਦ ਉਥੇ ਕੋਈ ਅੱਜ ਬੁਝਾਊ ਯੰਤਰ ਜਾਂ ਹੋਰ ਪ੍ਰਬੰਧ ਨਹੀਂ ਸਨ। ਇਹ ਅੱਗ ਫੈਕਟਰੀ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਲੱਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਗਿਆ ਹੈ।