‘ਰਾਮੂਵਾਲੀਆ’ ਵੀ ਬੋਲੇ ਸਿੱਧੂ ਜੋੜੇ ਦੇ ਹੱਕ ‘ਚ ਬਣਿਆ ਚਰਚਾ ਦਾ ਵਿਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਹੋਏ ਵੱਡੇ ਰੇਲ ਹਾਦਸੇ ਦੇ ਮਾਮਲੇ ਵਿਚ ਭਾਜਪਾ ਵੱਲੋਂ ਨਵਜੋਤ ਸਿੱਧੂ ਜੋੜੇ ਨੂੰ ਇਸ ਕੇਸ ਲਈ ਜ਼ਿੰਮੇਵਾਰ....

Balwant Singh Ramuwalia

ਜਲੰਧਰ (ਪੀਟੀਆਈ) ਦੁਸਹਿਰੇ ਦੀ ਸ਼ਾਮ ਅੰਮ੍ਰਿਤਸਰ 'ਚ ਹੋਏ ਵੱਡੇ ਰੇਲ ਹਾਦਸੇ ਦੇ ਮਾਮਲੇ ਵਿਚ ਭਾਜਪਾ ਵੱਲੋਂ ਨਵਜੋਤ ਸਿੱਧੂ ਜੋੜੇ ਨੂੰ ਇਸ ਕੇਸ ਲਈ ਜ਼ਿੰਮੇਵਾਰ ਦੱਸੇ ਜਾਣ ਦੇ ਮਾਮਲੇ 'ਚ ਬੀਤੇ ਦਿਨ ਅਕਾਲੀ ਦਲ ਦੇ ਸਾਬਕਾ ਆਗੂ ਅਤੇ ਯੂ. ਪੀ. ਦੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ 'ਤੇ ਲੈਟਰ ਬੰਬ ਸੁੱਟਦਿਆਂ ਉਨ੍ਹਾਂ ਨੂੰ ਕੈੜੇ ਹੱਥੀਂ ਲਿਆ। ਸ਼ਵੇਤ ਮਲਿਕ ਨੂੰ ਲਿਖੀ ਚਿੱਠੀ 'ਚ ਰਾਮੂਵਾਲੀਆ ਨੇ ਸਾਫ ਕਿਹਾ ਕਿ ਮਲਿਕ ਪੰਜਾਬ ਭਾਜਪਾ ਦੇ ਜ਼ਰੀਏ ਜਿਸ ਤਰ੍ਹਾਂ ਰੇਲ ਹਾਦਸੇ ਲਈ ਨਵਜੋਤ ਕੌਰ ਸਿੱਧੂ ਅਤੇ ਉਨ੍ਹਾਂ ਦੇ ਪਤੀ ਨੂੰ ਨਿਸ਼ਾਨਾ ਬਣਾ ਕੇ ਰਾਜਨੀਤੀ ਕਰ ਰਹੇ ਹਨ।

ਉਹ ਬਿਲਕੁਲ ਗਲਤ ਹੈ। ਰਾਮੂਵਾਲੀਆ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਨਾਰਸ 'ਚ ਇਕ ਪੁਲ ਦਾ ਉਦਘਾਟਨ ਕੀਤਾ ਸੀ ਅਤੇ ਇਕ ਸਾਲ ਬਾਅਦ ਉਹ ਪੁਲ ਡਿਗਣ ਨਾਲ ਕਈ ਮੌਤਾਂ ਹੋਈਆਂ ਸਨ ਤਾਂ ਕੀ ਭਾਜਪਾ ਨੇ ਮੋਦੀ 'ਤੇ ਕੇਸ ਦਰਜ ਕਰਵਾਉਣ ਦੀ ਮੰਗ ਕੀਤੀ ਸੀ? ਉਨ੍ਹਾਂ ਕਿਹਾ ਕਿ ਸਾਰੇ ਕੇਸ 'ਚ ਸ਼ਵੇਤ ਮਲਿਕ ਵੱਖਰੇ ਪੈ ਜਾਣਗੇ ਅਤੇ ਆਖਿਰ 'ਚ ਉਨ੍ਹਾਂ ਦੀ ਪਾਰਟੀ ਉਨ੍ਹਾਂ ਦਾ ਸਾਥ ਛੱਡ ਦੇਵੇਗੀ। ਰਾਮੂਵਾਲੀਆ ਨੇ ਕਿਹਾ ਕਿ ਇਸ ਮਾਮਲੇ 'ਚ ਪੰਜਾਬ ਭਾਜਪਾ ਵੀ ਦੋ ਹਿੱਸਿਆਂ 'ਚ ਵੰਡੀ ਹੋਈ ਹੈ। ਰਾਮੂਵਾਲੀਆ ਨੇ ਆਪਣੀ ਚਿੱਠੀ 'ਚ ਸ਼ਵੇਤ ਮਲਿਕ ਨੂੰ ਸੰਬੋਧਨ ਕਰਦਿਆਂ ਕਿਹਾ।

ਕਿ ਅਜਿਹੇ ਦੁਖਦ ਮਾਮਲੇ 'ਚ ਸਿਆਸਤ ਕਰਨ ਤੋਂ ਚੰਗਾ ਹੈ ਕਿ ਹਾਦਸੇ ਦੇ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ। ਦੂਜੇ ਪਾਸੇ ਰਾਮੂਵਾਲੀਆ ਵੱਲੋਂ ਨਵਜੋਤ ਸਿੱਧੂ ਜੋੜੇ ਦੇ ਹੱਕ ਵਿਚ ਭਾਜਪਾ ਪੰਜਾਬ ਪ੍ਰਧਾਨ 'ਤੇ ਸੁੱਟੇ ਗਏ ਲੈਟਰ ਬੰਬ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਸਿਆਸੀ ਮਾਹਿਰ ਇਸ ਨੂੰ ਰਾਮੂਵਾਲੀਆ ਦੇ ਸਿੱਧੂ ਧੜੇ ਵੱਲ ਝੁਕਾਅ ਦੇ ਤੌਰ 'ਤੇ ਦੇਖ ਰਹੇ ਹਨ। ਰਾਮੂਵਾਲੀਆ ਨੂੰ ਖੁੱਲ੍ਹ ਕੇ ਸਿੱਧੂ ਦਾ ਬਚਾਅ ਕਰਨਾ ਵੀ ਸਾਬਤ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਰਾਮੂਵਾਲੀਆ ਸਿੱਧੂ ਨਾਲ ਕੋਈ ਸਟੇਜ ਸਾਂਝੀ ਕਰਦੇ ਦਿਖਾਈ ਦੇਣ।

ਇਹ ਵੀ ਪੜ੍ਹੋ : ਅੰਮ੍ਰਿਤਸਰ ਰੇਲ ਹਾਦਸੇ ਦਾ ਕਾਂਗਰਸੀ ਪ੍ਰਬੰਧਕ ਸੌਰਵ ਮਦਾਨ ਊਰਫ ਮਿੱਠੂ ਅਪਣੇ ਪਰਿਵਾਰ ਸਮੇਤ ਐਸ.ਆਈ.ਟੀ ਦੇ ਸਾਹਮਣੇ ਪੇਸ਼  ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਐਸਆਈਟੀ ਵਲੋਂ ਬੰਦ ਕਮਰੇ ਵਿਚ ਮਿੱਠੂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ 19 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਦੁਸ਼ਹਰੇ ਵਾਲੇ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸ਼ਹਿਰਾ ਲੱਗਾ ਹੋਇਆ ਸੀ ਅਤੇ ਭਾਰੀ ਗਿਣਤੀ ਵਿਚ ਲੋਕ ਉਥੇ ਮੌਜੂਦ ਸਨ, ਜਿਹੜੇ ਕਿ ਰੇਲਵੀ ਲਾਈਨ ਉਤੇ ਖੜ੍ਹੇ ਹੋ ਕੇ ਦੁਸ਼ਹਿਰਾ ਦੇਖ ਰਹੇ ਸੀ। ਜਿਸ ਸਮੇਂ ਰਾਵਣ ਦਹਿਨ ਹੋਇਆ, ਉਦੋਂ ਅਚਾਨਕ ਹੀ ਟਰੇਨ ਆ ਗਈ ਅਤੇ ਪਟਾਕਿਆਂ ਦੀ ਆਵਾਜ਼ ਹੋਣ ਕਾਰਨ ਕਿਸੇ ਨੂੰ ਹਾਰਨ ਸੁਣਾਈ ਨਹੀਂ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਸਨ।