‘ਨਵਜੋਤ ਸਿੰਘ ਸਿੱਧੂ’ ਨੇ ਬਾਦਲਾਂ ਦੀ ਤੁਲਨਾ ਕੀਤੀ ਗਿਰਗਿਟ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਉਹਨਾਂ ਦੇ ਅਸਤੀਫ਼ਾ ਚਾਹੁੰਦੀ ਹੈ ਤਾਂ ਉਹ...

Navjot Singh Sidhu

ਚੰਡੀਗੜ੍ਹ ( ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਪਾਰਟੀ ਉਹਨਾਂ ਦੇ ਅਸਤੀਫ਼ਾ ਚਾਹੁੰਦੀ ਹੈ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ। ਇਸ ‘ਤੇ ਨਵਜੋਤ ਸਿੰਘ ਸਿੱਧੂ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੂਰਾ, ਸੇਵਾ ਸਿੰਘ ਸੇਖਵਾਂ, ਰਤਨ ਸਿੰਘ ਅਜਨਾਲਾ ਅਤੇ ਸੁਖਦੇਵ ਸਿੰਘ ਢੀਡਸਾਂ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਤੋਂ ਸੰਨਿਆਸ ਲੈਣ, ਪਰ ਉਹ ਇਸ ਦੇ ਬਾਵਜੂਦ ਵੀ ਪਾਰਟੀ ਤੋਂ ਅਸਤੀਫ਼ਾ ਨਹੀਂ ਦੇ ਰਹੇ। ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਡਰਾਮਾ ਕਰਦਾ ਹੈ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿਤਾ ਹੈ ਕਿ ਅਕਾਲੀਆਂ ਦੀ ਤਸਵੀਰ ਇਸ ਸਮੇਂ ਇਹ ਬਣ ਚੁੱਕੀ ਹੈ ਕਿ ਪਾਰਟੀ ਵਿਚ ਸੁਖਬੀਰ ਸਿੰਘ ਬਾਦਲ ਨਾਇਕ-ਖਲਨਾਇਕ, ਹਰਸਿਮਰਤ ਅਤੇ ਮਜੀਠੀਆ ਸਪੈਸ਼ਲ ਡਾਇਰੈਕਸ਼ਨ ਅਤੇ ਵੱਡਾ ਬਾਦਲ ਸਾਈਡ ਹੀਰੋ ਹਨ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਮੈਂ ਰਾਜਨੀਤੀ ਵਿਚ ਹਾਂ ਉਹ ਲੋਕਾਂ ਦੇ ਭਰੋਸੇ ਨਾਲ ਹਾਂ। ਇਹ ਤਾਂ ਸਕਿੰਟਾਂ ਵਿਚ ਹੀ ਮੁੱਕਰ ਜਾਂਦੇ ਹਨ। ਇਹਨਾਂ ਉਤੇ ਲੋਕਾਂ ਨੇ ਕੀ ਭਰੋਸਾ ਕਰਨਾ ਹੈ। ਇਸ ਅਧੀਨ ਸਿੱਧੂ ਨੇ ਅਕਾਲੀਆਂ ਦੀ ਗਿਰਗਿਟ ਨਾਲ ਵੀ ਤੁਲਨਾ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਾਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਨੂੰ ਪਤਾ ਲੱਗ ਸਕੇ ਇਨ੍ਹਾਂ ਬਾਰੇ ਲੋਕ ਕੀ ਕਹਿੰਦੇ ਹਨ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਟਕਸਾਲੀ ਅਕਾਲੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਵਿਰੁੱਧ ਅਜਿਹੀ ਵਗਾਵਤ ਕੀਤੀ ਹੈ। ਇਸ ਮੌਕੇ ਸਿੱਧੂ ਨੇ ਕਿਹਾ ਕਿ ਜਦੋਂ ਅਕਾਲੀਆਂ ‘ਤੇ ਮੁਸੀਬਤ ਆਉਂਦੀ ਹੈ ਤਾਂ ਇਹ ਕਠੋਰ ਅਵਸਥਾ ਤੋਂ ਲਿਫ਼ ਜਾਂਦੇ ਹਨ। ਫਿਰ ਇਨ੍ਹਾਂ ਨੂੰ ਟਕਸਾਲੀ ਯਾਦ ਆ ਜਾਂਦੇ ਹਨ। ਪਰ ਮੰਤਰੀ ਬਣਾਉਣ ਸਮੇਂ ਇਨ੍ਹਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਅਤੇ ਨਾ ਹੀ ਇਹ ਸੋਚਦੇ ਹਨ ਕਿ ਅਜਿਹੇ ਸੀਨੀਅਰ ਆਗੂਆਂ ਨੂੰ ਅਹੁਦੇ ਦਿੱਤੇ ਜਾਣ।

ਇਹ ਕਿਸੇ ਨੂੰ ਵੀ ਜ਼ਿੰਦਗੀ ਵਿਚ ਉੱਪਰ ਉੱਠਣ ਨਹੀਂ ਦਿੰਦੇ। ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਅਪਣੇ ਉਤੇ ਲੱਗੇ ਦੋਸ਼ਾਂ ‘ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜਿਹੜੇ ਮੇਰੇ ‘ਤੇ ਦੋਸ਼ ਲਾਏ ਗਏ ਸਨ ਉਸ ਦਾ ਜਵਾਬ ਤਾਂ ਲੋਕਾਂ ਨੇ ਹੀ ਦੇ ਦਿੱਤਾ। ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ।