ਨਾਬਾਲਿਗ ਲੜਕੀ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਕੀਤਾ ਬਲਾਤਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਵਿਚ ਇਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਿਕ 15 ਸਾਲਾ...

Rape Case

ਫਿਰੋਜ਼ਪੁਰ (ਪੀਟੀਆਈ) : ਫਿਰੋਜ਼ਪੁਰ ਵਿਚ ਇਕ ਨਾਬਾਲਿਗ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਿਕ 15 ਸਾਲਾ ਨਾਬਾਲਿਗ ਲੜਕੀ ਦੀਆਂ ਅਸ਼ਲੀਲ ਫੋਟੋਆਂ ਖਿੱਚਣ ਤੋਂ ਬਾਅਦ ਉਸ ਨੂੰ ਬਲੈਕ-ਮੈਲ ਦਾ ਦਬਕਾ ਮਾਰ ਕੇ ਦੋਸ਼ੀ ਵੱਲੋਂ ਉਸ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਥਾਣਾ ਆਰਿਫ਼ ਕੇ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਦ ਕੀਤਾ ਹੈ। ਜਾਣਕਾਰੀ ਦਿੰਦਿਆ ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਿਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ

ਕਿ ਬੀਤੀ 9 ਅਕਤੂਬਰ ਨੂੰ ਦੁਪਰਿਹ ਕਰੀਬ ਡੇਢ ਵਜੇ ਜਦੋਂ ਉਸ ਦੀ ਧੀ ਘਰ ਵਿਚ ਇਕੱਲੀ ਸੀ ਤਾਂ ਇਕ ਵਿਅਕਤੀ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ ਤੇ ਉਸ ਦੀ ਨਾਬਾਲਿਗ ਧੀ ਨੂੰ ਅੰਦਰ ਇਕ ਕਮਰੇ ਵਿਚ ਚੁੱਕ ਕੇ ਲੈ ਗਿਆ ਜਿਥੇ ਉਸ ਨੇ ਲੜਕੀ ਦਾ ਮੂੰਹ ਬੰਨ੍ਹ ਕੇ ਕਮਰੇ ਵਿਚ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਅਤੇ ਬਾਅਦ ਵਿਚ ਉਸ ਦਾ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਮਜ਼ਦ ਵਿਅਕਤੀ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤੇਜ਼ਾਬ ਹਮਲੇ ਤੋਂ ਡਰਦੀਆਂ ਮਹਿਲਾਵਾਂ ਲਈ ਵਰਦਾਨ ਸਾਬਿਤ ਹੋਵੇਗੀ ਇਹ MAKEUP KIT!!,ਬ੍ਰਿਟੇਨ ਦੇ ਯਾਰਕਸ਼ਾਇਰ ਦੀ ਇੱਕ ਡਾਕਟਰ ਨੇ ਐਸਿਡ ਤੋਂ ਬਚਾਅ ਕਰਨ ਵਾਲਾ ਮੇਕਅਪ ਕੈਮੀਕਲ ਤਿਆਰ ਕੀਤਾ ਹੈ। ਇਸ ਦਾ ਉਦੇਸ਼ ਔਰਤਾਂ ਨੂੰ ਤੇਜਾਬ ਦੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਡਾ.ਅਲਮਸ ਅਹਿਮਦ ਨੇ 10 ਸਾਲ ਦੀਆਂ ਕੋਸ਼ਿਸ਼ਾਂ ਦੇ ਬਾਅਦ ‘ਅਕੇਰਿਅਰ’ ਕੇਮਿਕਲ ਤਿਆਰ ਕੀਤਾ। ਇਸ ਨੂੰ ਫਾਉਂਡੇਸ਼ਨ ਕਰੀਮ ਵਿੱਚ ਮਿਲਾ ਕੇ ਚਿਹਰੇ ਉੱਤੇ ਸੌਖ ਨਾਲ ਲਗਾਇਆ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਇਸ ਨੂੰ ਮਾਇਸ਼ਚਰਾਇਜਰ ਅਤੇ ਸਨਸਕਰੀਨ ਦੇ ਨਾਲ ਵੀ ਇਸਤੇਮਾਲ ਕੀਤਾ ਜਾ ਸਕੇਂਗਾ। ਇਹ ਸਕਿੱਨ ਨੂੰ ਇੱਕ ਰੱਖਿਆ ਕਵਚ ਪ੍ਰਦਾਨ ਕਰਦਾ ਹੈ। ਦੱਸਣਯੋਗ ਹੈ ਕਿ ਡਾ. ਅਲਮਸ ਨੂੰ ਇਹ ਤਕਰੀਬ ਉਸ ਸਮੇਂ ਆਈ ਜਦੋਂ 2008 ਵਿੱਚ ਐਸਿਡ ਅਟੈਕ ਦੀ ਪੀੜਤ ਮਾਡਲ ਕੇਟੀ ਪਾਇਪਰ ਨੂੰ ਇੱਕ ਸ਼ੋਅ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਡਾ. ਅਲਮਸ ਦੇ ਮੁਤਾਬਕ ਇਹ ਮੇਕਅਪ ਲਿਕਵਿਡ ਪਰੂਫ਼ ਹੈ ਅਤੇ 400 ਡਿਗਰੀ ਸੈਂਟੀਗਰੇਟ ਉੱਤੇ ਵੀ ਟਿਕਿਆ ਰਹਿੰਦਾ ਹੈ।

ਯਾਰਕਸ਼ਾਇਰ ਦੀ ਰਹਿਣ ਵਾਲੀ ਡਾ.ਅਲਮਸ ਨੇ ਦੱਸਿਆ ਹੈ ਕਿ ਇਸ ਜਾਂਚ ਉੱਤੇ ਹੁਣ ਤੱਕ 6000 ਪਾਉਂਡ ( ਕਰੀਬ 56 ਲੱਖ ਰੁਪਏ ) ਖਰਚ ਹੋ ਚੁੱਕੇ ਹਨ। ਭਾਰਤ ਵਿੱਚ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਡਾ.ਅਲਮਸ ਨੂੰ ਉਂਮੀਦ ਹੈ ਕਿ ਇਹ ਛੇਤੀ ਹੀ ਦੁਨੀਆਂ ਭਰ ਦੀਆਂ ਔਰਤਾਂ ਲਈ ਉਪਲੱਬਧ ਹੋ ਸਕੇਂਗਾ।