ਪਤੀ ਦੇ ਕਤਲ ‘ਚ ਗ੍ਰਿਫ਼ਤਾਰ ਔਰਤ ਨੇ ਜ਼ਹਿਰ ਨਿਗਲ ਕੇ ਦਿਤੀ ਜਾਨ
ਪਤੀ ਦੇ ਕਤਲ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤੀ ਗਈ ਔਰਤ ਨੇ ਸਦਰ ਪੁਲਿਸ ਸਟੇਸ਼ਨ ਵਿਚ ਸਲਫਾਸ ਨਿਗਲ ਕੇ ਜਾਨ ਦੇ...
ਸੰਗਰੂਰ (ਪੀਟੀਆਈ) : ਪਤੀ ਦੇ ਕਤਲ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤੀ ਗਈ ਔਰਤ ਨੇ ਸਦਰ ਪੁਲਿਸ ਸਟੇਸ਼ਨ ਵਿਚ ਸਲਫਾਸ ਨਿਗਲ ਕੇ ਜਾਨ ਦੇ ਦਿਤੀ ਹੈ। ਮ੍ਰਿਤਕਾ ਦੋ ਦਿਨ ਦੀ ਪੁਲਿਸ ਰਿਮਾਂਡ ‘ਤੇ ਸੀ। ਥਾਣੇ ਵਿਚ ਔਰਤ ਦੇ ਕੋਲ ਸਲਫਾਸ ਕਿਵੇਂ ਪਹੁੰਚਿਆ, ਇਸ ਗੱਲ ਦਾ ਪੁਲਿਸ ਦੇ ਕੋਲ ਕੋਈ ਜਵਾਬ ਨਹੀਂ ਹੈ। ਐਸਐਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਾਮਲੇ ਦੀ ਕਾਨੂੰਨੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਪੁਲਿਸ ਵਾਲੇ ਦੀ ਲਾਪਰਵਾਹੀ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ।
ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਕਿ 29 ਅਗਸਤ ਨੂੰ ਮੈਹਲਾ ਦੇ ਨਿਰਮਲ ਸਿੰਘ ਦੇ ਕਤਲ ਵਿਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਜਸਬੀਰ ਕੌਰ, ਸਾਥੀ ਧਨਵੰਤ ਸਿੰਘ, ਲਖਵਿੰਦਰ ਸਿੰਘ ਅਤੇ ਹਾਕਮ ਸਿੰਘ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪ੍ਰਗਟ ਸਿੰਘ ਦੇ ਮੁਤਾਬਕ 4 ਸਤੰਬਰ ਨੂੰ ਨਿਰਮਲ ਸਿੰਘ ਦੀ ਲਾਸ਼ ਪਿੰਡ ਦੇ ਕੋਲੋਂ ਲੰਘਦੀ ਡਰੇਨ ਵਿਚੋਂ ਮਿਲੀ ਸੀ। ਪਹਿਲਾਂ ਲੱਗਿਆ ਸੀ ਕਿ ਹਾਦਸੇ ਵਿਚ ਮੌਤ ਹੋਈ ਹੈ।
ਭੋਗ ਤੋਂ ਕੁੱਝ ਦਿਨ ਬਾਅਦ ਪੁਲਿਸ ਨੂੰ ਨਿਰਮਲ ਦਾ ਮੋਟਰਸਾਈਕਲ ਲੁਧਿਆਣੇ ਵਿਚ ਲਾਵਾਰਸ ਹਾਲਤ ਵਿਚ ਮਿਲਿਆ। ਇਸ ਤੋਂ ਬਾਅਦ ਸ਼ੱਕ ਹੋਇਆ ਕਿ ਮੌਤ ਹਾਦਸੇ ਵਿਚ ਨਹੀਂ ਕਤਲ ਹੋਇਆ ਹੈ। ਪ੍ਰਗਟ ਸਿੰਘ ਦੇ ਮੁਤਾਬਕ ਜਸਬੀਰ ਕੌਰ ਦੀ ਦੁਬੱਈ ਵਿਚ ਰਹਿੰਦੇ ਜੁਗਨ ਨਾਥ ਨਿਵਾਸੀ ਮਲੇਰਕੋਟਲਾ ਨਾਲ ਪਹਿਚਾਣ ਹੋ ਗਈ ਸੀ। ਦੋਵਾਂ ਨੇ ਚੋਰੀ ਵਿਆਹ ਕਰਵਾ ਲਿਆ ਸੀ। ਜਸਬੀਰ ਕੌਰ ਨੇ ਨਿਰਮਲ ਸਿੰਘ ਤੋਂ ਤਲਾਕ ਮੰਗਿਆ ਪਰ ਉਸ ਨੇ ਮਨ੍ਹਾ ਕਰ ਦਿਤਾ।
ਇਸ ਤੋਂ ਬਾਅਦ ਜਸਬੀਰ ਕੌਰ ਨੇ ਜੁਗਨ ਨਾਥ, ਉਸ ਦੇ ਰਿਸ਼ਤੇਦਾਰ ਲਖਿਵੰਦਰ ਸਿੰਘ ਅਤੇ ਹੋਰਾਂ ਦੇ ਨਾਲ ਮਿਲ ਕੇ ਨਿਰਮਲ ਸਿੰਘ ਦਾ ਕਤਲ ਕਰ ਕੇ ਲਾਸ਼ ਡਰੇਨ ਵਿਚ ਸੁੱਟ ਦਿਤੀ ਅਤੇ ਮੋਟਰਸਾਈਕਲ ਲੁਧਿਆਣੇ ਲਿਜਾ ਕੇ ਖੜਾ ਕਰ ਦਿਤਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ, ਵਾਰਡ-18 ਦੇ ਮੁਹੱਲੇ ਪੁਰਹੀਰਾਂ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਸੱਤ ਮਰਲੇ ਜ਼ਮੀਨ ਅਤੇ ਜੱਦੀ ਘਰ ਦੀ ਮਾਲਕੀ ਹੱਕ ਲੈਣ ਲਈ ਵੱਡੇ ਭਰਾ ਰੋਸ਼ਨ ਲਾਲ ਨੇ ਅਪਣੀ ਇਕਲੌਤੀ ਭੈਣ ਅਮਰਜੀਤ ਕੌਰ (45) ਦਾ ਤਲਵਾਰ ਨਾਲ ਕਤਲ ਕਰ ਦਿਤਾ। ਘਟਨਾ ਥਾਂ 'ਤੇ ਡੁਲ੍ਹੇ ਖ਼ੂਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਤਿਲ 'ਤੇ ਖ਼ੂਨ ਸਵਾਰ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਤਿੰਨ ਘੰਟੇ ਦੋਸ਼ੀ ਨੂੰ ਫੜ੍ਹਨ ਲਈ ਛਾਣਬੀਣ ਕੀਤੀ ਆਖਿਰ ਵਿਚ ਪੁਲਿਸ ਨੇ ਮੁਹੱਲੇ ਵਿਚੋਂ ਹੀ ਉਸ ਨੂੰ ਕਾਬੂ ਕਰ ਲਿਆ।
ਕਤਲ 'ਚ ਇਸਤੇਮਾਲ ਕੀਤੀ ਗਈ ਤਲਵਾਰ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮਾਡਲ ਟਾਊਨ ਦੇ ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਜ਼ਮੀਨ ਨੂੰ ਲੈ ਕੇ ਭੈਣ-ਭਰਾ ਵਿਚ ਲੜਾਈ ਚੱਲ ਰਹੀ ਸੀ। ਦੋਸ਼ੀ ਦੇ ਛੋਟੇ ਭਰਾ ਕਮਲਜੀਤ ਦੇ ਬਿਆਨਾਂ ਦੇ ਆਧਾਰ 'ਤੇ ਰੋਸ਼ਨ ਲਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਵਾਂ ਨੂੰ ਸਮਝਾਇਆ ਸੀ ਜੇਕਰ ਮੰਨ ਜਾਂਦੇ ਤਾਂ ਅੱਜ ਇਹ ਦਿਨ ਨਾ ਵੇਖਣਾ ਪੈਂਦਾ।