‘ਆਪ’ ਪਾਰਟੀ ਦੇ ਪਰਮਜੀਤ ਸਿੰਘ ਸਚਦੇਵਾ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਲ੍ਹਾ ਹੁਸ਼ਿਆਰਪੁਰ ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ‘ਆਪ’ ਨਿਰਮਾਤਾ ਅਰਵਿੰਦ ਕੇਜਰੀਵਾਲ ਦੇ ਭਗਤ ਬਣ ਕੇ ...

ਪਰਮਜੀਤ ਸਿੰਘ ਸਚਦੇਵਾ

ਹੁਸ਼ਿਆਰਪੁਰ (ਪੀਟੀਆਈ) : ਜਿਲ੍ਹਾ ਹੁਸ਼ਿਆਰਪੁਰ ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ‘ਆਪ’ ਨਿਰਮਾਤਾ ਅਰਵਿੰਦ ਕੇਜਰੀਵਾਲ ਦੇ ਭਗਤ ਬਣ ਕੇ ਸਿਆਸਤ ਦੀ ਪਟੜੀ ‘ਤੇ ਦੌੜਣ ਵਾਲੇ ਹੁਸ਼ਿਆਰਪੁਰ ਦੇ ਪਰਮਜੀਤ ਸਿੰਘ ਸਚਦੇਵੇ ਦੇ ਸੋਮਵਾਰ ਨੂੰ ਸਿਆਸਤ ਤੋਂ ਅਸਤੀਫ਼ਾ ਲੈ ਲਿਆ ਹੈ। ਸਚਦੇਵੇ ਨੇ ਨਾ ਕੇਵਲ ‘ਆਪ’ਦੀ ਟੋਪੀ ਪਾਈ ਸੀ, ਸਗੋਂ ਵਿਧਾਨ ਸਬਾ ਚੋਣਾਂ ‘ਚ ਹੁਸ਼ਿਆਰਪੁਰ ਵਿਧਾਨ ਸਭਾ ਖੇਤਰ ਤੋਂ ਟਿਕਟ ਦੀ ਬਾਜ਼ੀ ਮਾਰ ਕੇ ਚੋਣਾ ਵੀ ਲੜੀਆਂ ਅਤੇ ਉਹ ਤੀਜੇ ਨੰਬਰ ‘ਤੇ ਰਹੇ ਸਨ। ਦੋ ਸਾਲ ਦੀ ਰਾਜਨੀਤੀ ‘ਚ ਤੌਬਾ ਕਰਨ ਵਾਲੇ ਪਰਮਜੀਤ ਸਿੰਘ ਸਚਦੇਵੇ ਨੇ ਕਿਹਾ ਕਿ, ਗੰਦੀ ਹੈ ਰਾਜਨੀਤੀ, ਸ਼ਰੀਫ਼ ਬੰਦਿਆਂ ਦੇ ਵਸ ਦੀ ਗੱਲ ਨਹੀਂ ਹੈ।

ਹਾਲਾਂਕਿ ਉਹਨਾਂ ਨੇ ਆਪ ਦੇ ਬਾਰੇ ‘ਚ ਮੂੰਹ ਤਾਂ ਨਹੀਂ ਖੋਲ੍ਹਿਆ, ਉਂਜ ਦਿਲ ਦਾ ਦਰਦ ਉਨ੍ਹਾਂ ਦੇ ਚਿਹਰੇ ਉਤੇ ਸਾਫ਼ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਦੋ ਧੜਿਆ ਦੇ ਆਪਸੀ ਝਕੜੇ ਤੋਂ ਕਾਫ਼ੀ ਪ੍ਰੇਸ਼ਾਨ ਸਨ ਅਤੇ ਆਪ ‘ਚ ਉਹ ਕਾਫ਼ੀ ਘੁਟਣ ਮਹਿਸੂਸ ਕਰ ਰਹੇ ਸਨ। ਇਸ ਦੇ ਕਾਰਨ ਕਰਕੇ ਹੀ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਸਚਦੇਵੇ ਦੇ ਸੰਨਿਆਸ ਲੈਣ ਨਾਲ ਪੰਜਾਬ ‘ਚ ਆਪ ਨੂੰ ਇਕ ਹੋਰ ਝਟਕਾ ਲੱਗਿਆ ਹੈ।

ਪ੍ਰੇਸ ਕਲੱਬ ਹੁਸ਼ਿਆਰਪੁਰ ਵਿਚ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਿਚ ਸਚਦੇਵਾ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਲਾਗ-ਡਾਟ ਜਾਂ ਰੰਜਿਸ਼ ਨਹੀਂ ਹੈ। ਪਾਰਟੀ ਦੀ ਇਸ ਅਣ-ਬਣ ਨੂੰ ਲੈ ਕੇ ਉਹ ਬਹੁਤ ਪ੍ਰੇਸ਼ਾਨੀ ਵਿਚ ਸੀ। ਪਾਰਟੀ ਨੇ ਵੀ ਉਹਨਾਂ ਨੂੰ ਪੂਰਾ ਪਿਆਰ ਸਨਮਾਨ ਦਿਤਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਵੀ ਬਹੁਤ ਕੁਝ ਖ਼ਰਾਬ ਮਾਹੌਲ ਚੱਲ ਰਿਹਾ ਹੈ। ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਰਾਜਨੀਤੀ ਤੋਂ ਅਸਤੀਫ਼ਾ ਲੈਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ।

ਕਿ ਜੇਕਰ ਕੇਜਰੀਵਾਲ ਅਤੇ ਸਿਸੋਦੀਆ ਦੇ ਬਿਨ੍ਹਾਂ ਰਾਸ਼ਟਰੀ ਆਮ ਆਦਮੀ ਪਾਰਟੀ ਨਹੀਂ ਉਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਤੋਂ ਬਿਨ੍ਹਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਹੈ। ਇਸ ਲਈ ਉਹ ਇਨ੍ਹਾਂ ਦੋਹਾਂ ਧੜਿਆਂ ਦੇ ਝਗੜੇ ਦੇ ਕਾਰਨ ਅਸਤੀਫ਼ਾ ਲੈ ਰਹੇ ਹਨ।