ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਦੁਆਰ ‘ਤੇ ਪੰਜਾਬੀ ‘ਚ ਲਿਖਿਆ ‘ਜੀ ਆਇਆਂ ਨੂੰ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਉੱਪਰ...

Welcome to Paki

ਡੇਰਾ ਬਾਬਾ ਨਾਨਕ:  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਾਰੇ ਪਾਸੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ, ਕਰਤਾਰਪੁਰ ਲਾਂਘੇ ਦੇ ਕੰਮ ਨੂੰ ਭਾਰਤ-ਪਾਕਿਸਤਾਨ ਦੋਵੇਂ ਪਾਸਿਓਂ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕੰਡਿਆਲੀ ਤਾਰ ਨੇੜੇ ਹੀ ਪਾਕਿਸਤਾਨ ਵਲੋਂ ਸ਼ਰਧਾਲੂਆਂ ਲਈ ਸਵਾਗਤੀ ਗੇਟ ਲਗਾਇਆ ਗਿਆ ਹੈ, ਜਿਸ 'ਤੇ ਪੰਜਾਬੀ 'ਚ ਸਭ ਤੋਂ ਉੱਪਰ 'ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ' ਲਿਖਿਆ ਗਿਆ ਹੈ।

ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹਣ ਵਾਲਾ ਹੈ। ਵੱਖ-ਵੱਖ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਨੇ ਕੰਮ ਨੇਪਰੇ ਚਾੜ੍ਹਨ ਲਈ ਦਿਨ ਰਾਤ ਇਕ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਕੁਝ ਕੰਮ ਲਾਂਘੇ ਦੇ ਰਸਮੀ ਉਦਘਾਟਨ ਤੋਂ ਬਾਅਦ ਵੀ ਚਾਲੂ ਰਹਿਣਗੇ ਪਰ ਸ਼ਰਧਾਲੂਆਂ ਦੇ ਦਸਤਾਵੇਜ਼ ਚੈੱਕ ਕਰਨ ਅਤੇ ਹੋਰ ਲੋੜੀਂਦੇ ਪ੍ਰਬੰਧ ਆਉਂਦੇ ਕੁਝ ਦਿਨਾਂ 'ਚ ਮੁਕੰਮਲ ਹੋ ਜਾਣਗੇ।

 ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਸਵਾਗਤ ਲਈ ਜ਼ੀਰੋ ਲਾਈਨ ਕੋਲ ਤਾਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜ਼ੀਰੋ ਲਾਈਨ ਤੋਂ ਆਈਸੀਪੀ ਤੱਕ ਸੜਕ ਨੂੰ ਖੂਬ ਸੰਵਾਰਿਆ ਜਾ ਰਿਹਾ ਹੈ।