ਪੁੱਤ ਨਿਕਲਿਆ ਕਪੁੱਤ! ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਂ-ਪਿਓ ਨੂੰ ਮੌਤ ਦੀ ਘਾਟ ਉਤਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਤਲ ਕਰਨ ਉਪਰੰਤ ਫਰਾਰ ਹੋਇਆ ਕਾਤਲ ਪੁੱਤਰ 

Crime

ਨਵਾਂਸ਼ਹਿਰ: ਜ਼ਿਲ੍ਹੇ ਵਿਚ ਇਕ ਪੁੱਤਰ ਵੱਲੋਂ ਅਪਣੇ ਮਾਤਾ-ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਵਾਂਸ਼ਹਿਰ ਦੀ ਸਬ-ਡਵੀਜ਼ਨ ਬਲਾਚੋਰ ਦੇ ਪਿੰਡ ਦੀ ਹੈ। ਜਿੱਥੇ ਪਿੰਡ ਕੰਗਣਾ ਬੇਟ ਵਿਖੇ ਇਕ ਪੁੱਤਰ ਨੇ ਅਪਣੇ ਮਾਤਾ-ਪਿਤਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ। 

ਮ੍ਰਿਤਕਾਂ ਦੀ ਪਛਾਣ ਜੋਗਿੰਦਰਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ। ਮਾਤਾ-ਪਿਤਾ ਦਾ ਕਤਲ ਕਰਨ ਉਪਰੰਤ ਦੋਸ਼ੀ ਫਰਾਰ ਹੋ ਗਿਆ। ਦੋਸ਼ੀ ਪੁੱਤਰ ਦਾ ਨਾਂਅ ਹਰਦੀਪ ਸਿੰਘ ਉਰਫ਼ ਹਰੀਸ਼ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।