ਆਉਣ ਵਾਲੀਆਂ ਚੋਣਾਂ ਲਈ ਕਾਂਗਰਸ ਤਿਆਰ, ਗੋਆ ਪਹੁੰਚੇ ਰਾਹੁਲ ਗਾਂਧੀ ਮਛੇਰਿਆਂ ਨਾਲ ਕਰਨਗੇ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦਿਨਾਂ ਗੋਆ ਦੇ ਦੌਰੇ 'ਤੇ ਹਨ ਰਾਹੁਲ ਗਾਂਧੀ

Rahul Gandhi

 

ਪਣਜੀ: ਗੋਆ 'ਚ ਹੋਣ ਵਾਲੀਆਂ ਚੋਣਾਂ ਲਈ ਕਾਂਗਰਸ ਨੇ ਪੂਰੀ ਤਿਆਰੀ ਕਰ ਲਈ ਹੈ। ਰਾਹੁਲ ਗਾਂਧੀ ਪਾਰਟੀ ਵਰਕਰਾਂ ਅਤੇ ਲੋਕਾਂ ਨੂੰ ਮਿਲਣ ਲਈ ਅੱਜ ਗੋਆ ਦੇ ਦੌਰੇ 'ਤੇ ਹਨ। ਇਸ ਦੌਰਾਨ ਉਹ ਵੇਲਸਾਓ ਵਿੱਚ ਮਛੇਰਿਆਂ ਨੂੰ ਮਿਲਣਗੇ ਅਤੇ ਪਾਰਟੀ ਪੱਧਰ ਦੇ ਕਈ ਹੋਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

​ ਹੋਰ ਵੀ ਪੜ੍ਹੋ: Puneeth Rajkumar Tribute: ਬੈਂਗਲੁਰੂ 'ਚ 31 ਅਕਤੂਬਰ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ

ਕਾਂਗਰਸ ਦੀ ਗੋਆ ਇਕਾਈ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਗਾਂਧੀ ਪਣਜੀ ਨੇੜੇ ਬੰਬੋਲਿਮ ਦੇ ਐਸਪੀਐਮ ਸਟੇਡੀਅਮ ਵਿੱਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ। ਦੱਸ ਦੇਈਏ ਕਿ ਇਨ੍ਹਾਂ ਦਿਨਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਗੋਆ ਦੇ 3 ਦਿਨਾਂ ਦੌਰੇ 'ਤੇ ਹੈ।

 

 ਹੋਰ ਵੀ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਹੋ ਹੋਰ ਕਿਸਾਨਾਂ ਦੀ ਮੌਤ