ਬਠਿੰਡਾ 'ਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਕਿਸਾਨਾਂ ਨੇ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਰਮੇ ਦੀ ਖਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵਿਰੋਧ

photo

 

ਬਠਿੰਡਾ ( ਵਿਕਰਮ ਕੁਮਾਰ) ਨਰਮੇ ਦੀ ਖਰਾਬ ਫ਼ਸਲ ਮੁਆਵਜੇ ਦੀ ਮੰਗ ਨੂੰ ਲੈ ਕੇ ਅਕੇ ਕਿਸਾਨਾਂ ਨੇ ਅੱਜ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ  ਨੂੰ ਘੇਰ ਲਿਆ।  ਜਾਣਕਾਰੀ ਅਨੁਸਾਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ  ਦੇ ਚੱਲ ਰਹੇ ਸਮਾਗਮ ਵਿੱਚ  ਕਿਸਾਨ ਵਿਰੋਧ ਕਰਨ ਪੁੱਜ ਗਏ।  

 

 ਹੋਰ  ਵੀ ਪੜ੍ਹੋ:  ਅਕਾਲੀ ਦਲ ਨੇ SGPC ਨੂੰ ਸਿਆਸੀ ਹਿੱਤਾਂ ਲਈ ਵਰਤਿਆ- ਬੀਬੀ ਭੱਠਲ  

ਇਸ ਮੌਕੇ ਪੁਲਿਸ ਨੇ ਪਿਛਲੇ ਗੇਟ ਰਾਹੀਂ ਉਨ੍ਹਾਂ ਨੂੰ ਬਾਹਰ ਕੱਢਿਆ | ਪੁਲਿਸ ਨਾਲ ਵੀ ਕਿਸਾਨਾਂ ਦੀ ਕਾਫ਼ੀ ਧੱਕਾਮੁੱਕੀ ਇਸ ਮੌਕੇ ਹੋਈ ਹੈ | ਪੁਲਿਸ ਨੇ ਕੁਝ ਕਿਸਾਨਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਪਰ ਜਦ ਕਿਸਾਨ ਵੱਡੀ ਗਿਣਤੀ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਕਿਸਾਨਾਂ ਨੂੰ ਪੁਲਿਸ ਦੀ ਹਿਰਾਸਤ ਵਿਚੋਂ ਛੁਡਾ ਲਿਆ|

 

ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਨਰਮੇ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਨਹੀਂ ਮਿਲਦਾ ਉਹ ਇਸੇ ਤਰ੍ਹਾਂ ਹੀ ਘਿਰਾਓ ਜਾਰੀ ਰੱਖਣਗੇ |

 ਹੋਰ  ਵੀ ਪੜ੍ਹੋ: ਗੋਆ 'ਚ ਬੋਲੇ ਰਾਹੁਲ ਗਾਂਧੀ, 'ਸਾਡੇ ਮੈਨੀਫੈਸਟੋ 'ਚ ਜੋ ਵੀ ਹੁੰਦਾ ਹੈ ਉਹ ਗਾਰੰਟੀ ਹੈ, ਵਾਅਦੇ ਨਹੀਂ'