ਖੰਨਾ ਨੇੜੇ ਧੁੰਦ ਕਾਰਨ ਜੀ.ਟੀ ਰੋਡ ‘ਤੇ ਵਾਪਰਿਆ ਸੜਕ ਹਾਦਸਾ, 50 ਲੋਕ ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ‘ਚ ਧੁੰਦ ਦਾ ਕਹਿਰ ਜਾਰੀ ਹੋ ਗਿਆ ਹੈ। ਰਾਜ ਦੇ ਕਈ ਹਿਸਿਆਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਪਈ ਹੈ। ਇਸ ਕਾਰਨ ਜੀ.ਟੀ ਰੋਡ ਉਤੇ ਵੱਡਾ ਹਾਦਸਾ ਹੋ ਗਿਆ ਹੈ....

Accident

ਖੰਨਾ (ਭਾਸ਼ਾ) : ਪੰਜਾਬ ‘ਚ ਧੁੰਦ ਦਾ ਕਹਿਰ ਜਾਰੀ ਹੋ ਗਿਆ ਹੈ। ਰਾਜ ਦੇ ਕਈ ਹਿਸਿਆਂ ਵਿਚ ਅੱਜ ਸਵੇਰੇ ਸੰਘਣੀ ਧੁੰਦ ਪਈ ਹੈ। ਇਸ ਕਾਰਨ ਜੀ.ਟੀ ਰੋਡ ਉਤੇ ਵੱਡਾ ਹਾਦਸਾ ਹੋ ਗਿਆ ਹੈ। ਸੰਘਣੀ ਧੁੰਦ ਦੀ ਵਜ੍ਹਾ ਨਾਲ ਖੰਨੇ ਨੇੜੇ ਜੀਟੀ ਰੋਡ ਉਤੇ ਕਈ ਵਾਹਨ ਆਪਸ ਵਿਚ ਟਕਰਾ ਗਏ। ਟੱਕਰ ਦੇ ਕਾਰਨ ਇਕ ਟਰੱਕ ਅਤੇ ਇਕ ਧਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਪਲਟ ਗਈ। ਇਸ ਨਾਲ ਕਰੀਬ 50 ਲੋਕ ਜਖ਼ਮੀ ਹੋ ਗਏ। ਇਹਨਾਂ ਵਿਚ 10 ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ ਲੁਧਿਆਣਾ ਵਿਚ ਚਲ ਰਿਹਾ ਹੈ।

ਬਾਕੀ ਜਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੂਰੇ ਖੇਤਰ ਵਿਚ ਸਵੇਰੇ ਤੋਂ ਹੀ ਸੰਘਣੀ ਧੁੰਦ ਪਈ ਹੋਈ ਸੀ। ਇਸ ਕਾਰਨ ਜੀ.ਟੀ ਰੋਡ ਉਤੇ ਵੀ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ। ਇਸ ਦੌਰਾਨ ਇਕ ਧਾਂਗਾ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਮੋਹਨਪੁਰ ਪਿੰਡ ਦੇ ਕੋਲ ਜੀ.ਟੀ ਰੋਡ ਦੇ ਕਿਨਾਰੇ ਰੁਕੀ ਹੋਈ ਸੀ। ਬੱਸ ਵਿਚ ਕਰੀਬ 60 ਕਰਮਚਾਰੀ ਸਵਾਰ ਸੀ। ਇਸ ਦੌਰਾਨ ਬੱਸ ਦੇ ਪਿਛੇ ਤੋਂ ਇਕ ਟਰੱਕ ਆਇਆ ਅਤੇ ਉਸ ਨੇ ਬੱਸ ਨੂੰ ਟੱਕਰ ਮਾਰੀ ਦਿਤੀ। ਇਸ ਤੋਂ ਬਾਅਦ ਬੱਸ ਸੜਕ ਉਤੇ ਹੀ ਪਲਟ ਗਈ।

ਲੋਹੇ ਦੀਆਂ ਪਾਇਪਾਂ ਨਾਲ ਲੱਦਿਆ ਟਰੱਕ ਵੀ ਸੜਕ ਕਿਨਾਰੇ ਪਲਟ ਗਿਆ। ਇਸ ਦੌਰਾਨ ਅੱਗਿਓ ਆ ਰਹੀ ਇਕ ਇਨੋਵਾ ਕਾਰ ਵੀ ਬੱਸ ਵਿਚ ਜਾ ਵੱਜੀ। ਇਸ ਹਾਦਸੇ ਵਿਚ 50 ਲੋਕ ਜਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ 108 ਐਂਬੂਲੈਂਸ ਚਾਲਕ ਨੇ ਦੱਸਿਆ ਕਿ ਹਾਦਸੇ ਵਿਚ 45 ਤੋਂ 50 ਵਿਅਕਤੀ ਜਖ਼ਮੀ ਹੋ ਗਏ। ਜਿਨ੍ਹਾਂ ਵਿਚ 10 ਨੂੰ ਜ਼ਿਆਦਾ ਸੱਟਾਂ ਲੱਗੀਆ ਹਨ। ਕਈਆਂ ਨੂੰ ਫੈਕਟਰੀ ਦੀ ਗੱਡੀ ਵਿਚ ਹੀ ਇਲਾਜ ਲਈ ਭੇਜ ਦਿਤਾ ਹੈ। ਅਤੇ ਅਸੀ ਵੀ ਲੈ ਕੇ ਜਾ ਰਹੇ ਸੀ।

ਖੰਨਾ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਰਾਜਿੰਦਰ ਗੁਲਾਟੀ ਨੇ ਦੱਸਿਆ ਕਿ ਗੰਭੀਰ ਹਾਲਤ ਦੇਖਦੇ ਹੋਏ 10 ਲੋਕਾਂ ਨੂੰ ਫੋਰਟਿਸ ਲੁਧਿਆਣਾ ਦਾਖਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸੰਬੰਧ ਵਿਚ ਥਾਣਾ ਸਦਰ ਖੰਨਾ ਦੇ ਐਸ.ਐਚ.ਓ ਗੁਰਮੇਲ ਸਿੰਘ ਨੇ ਦੱਸਿਆ ਕਿ ਇਹ ਜਸਪਾਲੋਂ ਸਥਿਤ ਫੈਕਟਰੀ ਦੀ ਬੱਸ ਸੀ, ਜਿਹੜੀ ਕੇ ਮੁਲਜ਼ਮਾਂ ਨੂੰ ਲੈ ਕੇ ਜਾ ਰਹੀ ਸੀ। ਪਿਛੇ ਤੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰੀ। ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਮੌਕ ਤੋਂ ਫਰਾਰ ਹੋ ਗਿਆ ਹੈ।

ਜਿਸ ਦੇ ਖ਼ਿਲਾਫ਼ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਹਾਲਾਂਕਿ ਹੁਣ ਤਕ ਦੀ ਜਾਂਚ ਵਿਚ ਹਾਦਸੇ ਦੀ ਮੁੱਖ ਵਜ੍ਹਾ ਧੁੰਦ ਵੀ ਦੱਸੀ ਜਾ ਰਹੀ ਹੈ। ਜਖ਼ਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗ