ਪਤਨੀ ਲਈ ਵੋਟ ਦੇ ਬਦਲੇ ਮਠਿਆਈ ਦੇ ਡੱਬਿਆਂ ਵਿਚ ਨੋਟ ਵੰਡ ਰਿਹਾ ਪਤੀ ਗ੍ਰਿਫ਼ਤਾਰ
ਅਨਾਜ ਮੰਡੀ ਥਾਣੇ ਦੇ ਤਹਿਤ ਆਉਣ ਵਾਲੇ ਸਰਹਿੰਦ ਰੋਡ ਸਥਿਤ ਫੱਗਣਮਾਜਰਾ ਪਿੰਡ ਵਿਚ ਪੰਜ ਦਾ ਚੋਣ ਲੜ ਰਹੀ ਮਹਿਲਾ ਰਾਜਿੰਦਰ ਕੌਰ ਦਾ ਪਤੀ ਮਲਕੀਤ ਸਿੰਘ ਵੋਟ ਲਈ ...
ਪਟਿਆਲਾ (ਸਸਸ) :- ਅਨਾਜ ਮੰਡੀ ਥਾਣੇ ਦੇ ਤਹਿਤ ਆਉਣ ਵਾਲੇ ਸਰਹਿੰਦ ਰੋਡ ਸਥਿਤ ਫੱਗਣਮਾਜਰਾ ਪਿੰਡ ਵਿਚ ਪੰਜ ਦਾ ਚੋਣ ਲੜ ਰਹੀ ਮਹਿਲਾ ਰਾਜਿੰਦਰ ਕੌਰ ਦਾ ਪਤੀ ਮਲਕੀਤ ਸਿੰਘ ਵੋਟ ਲਈ ਮਠਿਆਈ ਦੇ ਡੱਬਿਆਂ ਵਿਚ ਨੋਟ ਵੰਡਦੇ ਫੜਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਮਲਕੀਤ ਸਿੰਘ ਨੂੰ ਮਠਿਆਈ ਦੇ ਨੌਂ ਡੱਬਿਆਂ ਵਿਚੋਂ ਛੇ ਹਜ਼ਾਰ ਰੁਪਏ ਦੇ ਨਾਲ ਕਾਬੂ ਕੀਤਾ ਹੈ। ਉਹ ਡੱਬਿਆਂ ਵਿਚ ਮਠਿਆਈ ਦੀ ਜਗ੍ਹਾ 500 ਤੋਂ 1000 ਰੁਪਏ ਰੱਖ ਕੇ ਵੰਡ ਰਿਹਾ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਵੀ ਕਰ ਦਿਤਾ ਗਿਆ। ਚੌਕੀ ਫੱਗਣਮਾਜਰਾ ਦੇ ਇਨਚਾਰਜ ਐਸਆਈ ਗੁਰਨੇਕ ਸਿੰਘ ਨੇ ਦੱਸਿਆ ਕਿ ਮਲਕੀਤ ਅਪਣੀ ਪਤਨੀ ਰਾਜਿੰਦਰ ਕੌਰ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਪੰਚ ਦੀ ਚੋਣ ਲੜ ਰਹੀ ਹੈ। ਮਲਕੀਤ ਸਿੰਘ ਦਾ ਪਸ਼ੂਪਾਲਣ ਦਾ ਕੰਮ ਹੈ, ਜਦੋਂ ਕਿ ਪਤਨੀ ਘਰੇਲੂ ਔਰਤ ਹੈ। ਪਿੰਡ ਦੇ ਹੀ ਇਕ ਵਿਅਕਤੀ ਨੇ ਸੂਚਨਾ ਦਿਤੀ ਸੀ ਕਿ ਮੁਲਜ਼ਮ ਵੋਟ ਲਈ ਨੋਟ ਵੰਡ ਰਿਹਾ ਹੈ।
ਪੁਲਿਸ ਨੇ ਜਦੋਂ ਮੌਕੇ ਉੱਤੇ ਜਾ ਕੇ ਮਠਿਆਈ ਦੇ ਡੱਬਿਆਂ ਦੀ ਜਾਂਚ ਕੀਤੀ ਤਾਂ ਕਿਸੇ ਵਿਚ 500 ਰੁਪਏ ਸਨ ਅਤੇ ਕਿਸੇ ਵਿਚ 1000 ਰੁਪਏ। ਜਿਨ੍ਹਾਂ ਲੋਕਾਂ ਨੂੰ ਪੈਸੇ ਮਿਲੇ ਸਨ ਪੁਲਿਸ ਨੇ ਉਨ੍ਹਾਂ ਨੂੰ ਗਵਾਹ ਬਣਾਇਆ ਹੈ। ਚੋਣ ਖਤਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਇਲਜ਼ਾਮ ਲਗਾਏ ਕਿ ਪੁਲਿਸ ਚੋਣ ਵਿਚ ਧੱਕੇਸ਼ਾਹੀ ਕਰ ਰਹੀ ਹੈ।
15 ਦਿਨ ਪਹਿਲਾਂ ਵੀ ਪੁਲਿਸ ਨੇ ਮਲਕੀਤ ਨੂੰ ਖੇਤਾਂ ਤੋਂ ਉਠਾ ਲਿਆ ਸੀ। ਉਸ 'ਤੇ ਪਤਨੀ ਨੂੰ ਨਾਮਾਂਕਨ ਭਰਨ ਤੋਂ ਰੋਕਣ ਦਾ ਦਬਾਅ ਬਣਾਇਆ ਗਿਆ ਸੀ। ਨਾਮਜ਼ਦਗੀ ਭਰ ਦਿਤਾ ਤਾਂ ਪੁਲਿਸ ਨੇ ਸ਼ੁੱਕਰਵਾਰ ਨੂੰ ਮਲਕੀਤ ਨੂੰ ਫਿਰ ਤੋਂ ਹਿਰਾਸਤ ਵਿਚ ਲੈ ਲਿਆ।
ਪੁਲਿਸ ਨੇ ਉਸ ਨੂੰ ਦਿਨ ਵਿਚ ਹਿਰਾਸਤ 'ਚ ਲਿਆ, ਜਦੋਂ ਕਿ ਉਸ 'ਤੇ ਪਿੱਛਲੀ ਰਾਤ ਨੂੰ ਹੀ ਕੇਸ ਦਰਜ ਕਰ ਦਿਤਾ ਸੀ। ਗੁਰਮੀਤ ਨੇ ਕਿਹਾ ਕਿ ਉਨ੍ਹਾਂ ਦਾ ਨਾਮਾਂਕਨ ਪੱਤਰ ਵੀ ਰੱਦ ਕਰ ਦਿਤਾ ਸੀ। ਚੋਣ ਅਧਿਕਾਰੀ ਨੂੰ ਸ਼ਿਕਾਇਤ ਤੋਂ ਬਾਅਦ ਵੀ ਉਨ੍ਹਾਂ ਦੇ ਨਾਮਾਂਕਨ ਦੀ ਦੁਬਾਰਾ ਜਾਂਚ ਨਹੀਂ ਕੀਤੀ ਗਈ। ਸੱਤਾਧਾਰੀ ਪਾਰਟੀ ਨਾਲ ਸਬੰਧਤ ਲੋਕ ਕਿਸੇ ਨੂੰ ਆਜ਼ਾਦ ਚੋਣ ਨਹੀਂ ਲੜਨ ਦੇਣਾ ਚਾਹੁੰਦੇ।