MapMyIndia App: ਹੁਣ ਪੰਜਾਬ ਵਿਚ ਪਹਿਲਾਂ ਹੀ ਪਤਾ ਲੱਗੇਗਾ ਕਿੱਥੇ ਹੈ ਬਲੈਕ ਸਪਾਟ, ਸੜਕ ਹਾਦਸੇ ਵੀ ਹੋਣਗੇ ਘੱਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

MapMyIndia App: ਸੜਕ ਹਾਦਸੇ ਰੋਕਣ ਲਈ ਨਵੀਂ ਤਕਨੀਕ ਅਪਣਾਉਣ ਵਾਲਾ ਪੰਜਾਬ ਬਣਿਆ ਪਹਿਲਾ ਸੂਬਾ

MapMyIndia App using in punjab news in punjabi

MapMyIndia  App using in punjab news in punjabi : ਹੁਣ ਪੰਜਾਬ ਵਿਚ ਵਾਹਨ ਚਾਲਕ ਨੂੰ ਪਹਿਲਾਂ ਹੀ ਪਤਾ ਲੱਗ ਸਕਦਾ ਹੈ ਕਿ ਸੜਕ ’ਤੇ ਬਲੈਕ ਸਪਾਟ ਕਿੱਥੇ ਹਨ। ਸੜਕ ਹਾਦਸੇ ਰੋਕਣ ਲਈ ਪੰਜਾਬ ਪੁਲਿਸ ਨੇ ਟ੍ਰੈਫਿਕ ਵਿੰਗ ਵੱਲੋਂ ਨਵੀਂ ਤਕਨੀਕ ਅਪਣਾਈ ਗਈ ਹੈ। ਜਿਸ ਨਾਲ ਲੋਕ ਪਹਿਲਾਂ ਹੀ ਵੇਖ ਸਕਣਗੇ ਕਿ ਸੜਕ ਵਿਚਾਲੇ ਬਲੈਕ ਸਪਾਟ ਕਿਥੇ ਹਨ।

ਇਹ ਵੀ ਪੜ੍ਹੋ; Year Ender 2023: ਸਾਲ 2023 ਵਿਚ ਭਾਰਤ ਨੇ ਬਣਾਏ ਕਈ ਰਿਕਾਰਡ , ਵੱਡੇ-ਵੱਡੇ ਦੇਸ਼ਾਂ ਨੂੰ ਛੱਡ਼ਿਆ ਪਿੱਛੇ 

ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਪੁਲਿਸ ਨੇ ਟ੍ਰੈਫਿਕ ਵਿੰਗ ਵੱਲੋਂ ਮੈਪਮਾਈਇੰਡੀਆ ਦੇ ਸਹਿਯੋਗ ਨਾਲ ਸੂਬੇ ਦੇ ਸਾਰੇ ਬਲੈਕ ਸਪਾਟ ਦੀ ਮੈਪਿੰਗ ਕੀਤੀ ਹੈ। ਜਾਣਕਾਰੀ ਮੁਤਾਬਕ ਸੂਬੇ ’ਚ 784 ਬਲੈਕ ਸਪਾਟ ਹਨ ਜਿਹੜੇ ਰਾਸ਼ਟਰੀ ਰਾਜਮਾਰਗਾਂ ਤੇ ਸਟੇਟ ਹਾਈਵੇ ’ਤੇ ਪੈਂਦੇ ਹਨ।

ਇਹ ਵੀ ਪੜ੍ਹੋ; Uttar Pradesh News: ਤਿੰਨ ਸਕੇ ਭਰਾਵਾਂ ਨੇ ਲਗਾਈ ਫਾਂਸੀ, ਦੋ ਭਰਾਵਾਂ ਦੀ ਹੋਈ ਮੌਤ

ਪੰਜਾਬ ਰੋਡ ਸੇਫਟੀ ਟ੍ਰੈਫਿਕ ਰਿਸਰਚ ਸੈਂਟਰ ’ਚ ਸੂਬਾ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਦੱਸਿਆ ਕਿ ਇਹ ਸਾਂਝੇ ਯਤਨ ਸੂਬੇ ’ਚ ਸੜਕ ਸੁਰੱਖਿਆ ਵਧਾਉਣ ਤੇ ਸੁਰੱਖਿਅਤ ਡਰਾਈਵਿੰਗ ਦੇ ਸੱਭਿਆਚਾਰ ਨੂੰ ਬੜ੍ਹਾਵਾ ਦੇਣ ’ਚ ਇਕ ਅਹਿਮ ਕਦਮ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ਾਸ ਗੱਲ ਇਹ ਹੈ ਕਿ ਵਾਹਨ ਚਾਲਕਾਂ ਨੂੰ ਵਾਇਸ ਅਲਰਟ ਮਿਲੇਗਾ। ਐਪ ਦਾ ਇਸਤੇਮਾਲ ਕਰਦੇ ਸਮੇਂ ਡਰਾਈਵਰ ਨੂੰ ਸੂਚਨਾ ਮਿਲ ਜਾਵੇਗੀ ਕਿ ਕਿੰਨੀ ਦੂਰੀ ’ਤੇ ਬਲੈਕ ਸਪਾਟ ਹੈ। ਪੰਜਾਬ ਪੁਲਿਸ ਤੇ ਸੂਬੇ ਲਈ ਮਾਣ ਦੀ ਗੱਲ ਹੈ ਕਿ ਹਾਦਸੇ ਵਾਲੇ ਬਲੈਕ ਸਪਾਟ ਦੀ ਏਨੀ ਵੱਡੇ ਪੱਧਰ ’ਤੇ ਮੈਪਿੰਗ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from MapMyIndia  App using in punjab news in punjabi ,stay tuned to Rozana Spokesman)