ਅੰਮ੍ਰਿਤਸਰ ਫ਼ੌਜੀ ਕੈਂਪ ਵਿਚੋਂ ਬਰਾਮਦ ਹੋਇਆ ਲਾਵਾਰਸ ਪਿਸਤੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਂਚ ਵਿਚ ਜੁਟੀ ਪੁਲਿਸ, DC ਦਫ਼ਤਰ 'ਚੋਂ ਖੰਘਾਲਿਆ ਜਾਵੇਗਾ ਰਿਕਾਰਡ 

Unclaimed pistol recovered from Amritsar army camp

ਪਿਸਤੌਲ 'ਤੇ ਲਿਖਿਆ ਹੋਇਆ ਹੈ GSF In 2013 

ਅੰਮ੍ਰਿਤਸਰ : ਇਥੇ ਫ਼ੌਜੀ ਕੈਂਪ ਦੇ ਅੰਦਰੋਂ ਇੱਕ ਲਾਵਾਰਸ ਪਿਸਤੌਲ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਫ਼ੌਜ ਨੇ ਪਿਸਤੌਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ। ਫ਼ੌਜ ਦਾ ਕਹਿਣਾ ਹੈ ਕਿ ਇਹ ਲਾਵਾਰਿਸ ਹੈ ਅਤੇ ਪਿਛਲੇ ਰਿਕਾਰਡਾਂ ਵਿੱਚ ਕਿਸੇ ਪਿਸਤੌਲ ਦੇ ਗੁੰਮ ਹੋਣ ਦੀ ਕੋਈ ਸ਼ਿਕਾਇਤ ਨਹੀਂ ਹੈ। ਅਜਿਹੇ 'ਚ ਪੁਲਿਸ ਨੇ ਹੁਣ ਪਿਸਤੌਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪਿਛਲੇ ਸਾਲਾਂ ਮੁਕਾਬਲੇ ਲਿੰਗ ਅਨੁਪਾਤ 'ਚ ਹੋਇਆ ਵੱਡਾ ਸੁਧਾਰ : ਡਾ. ਬਲਜੀਤ ਕੌਰ

ਗਡਵਾਲ ਬਟਾਲੀਅਨ 11 ਅਜਨਾਲਾ ਦੇ ਆਰਮੀ ਕੈਂਟ ਇਲਾਕੇ ਵਿੱਚ ਕੈਂਪ ਏਰੀਏ ਦੀ ਸਫ਼ਾਈ ਦੌਰਾਨ ਇਹ ਪਿਸਤੌਲ ਮਿਲਿਆ ਹੈ। ਜਾਣਕਾਰੀ ਅਨੁਸਾਰ ਸੂਬੇਦਾਰ ਧਨਪਾਲ ਸਿੰਘ ਅਤੇ ਹੌਲਦਾਰ ਰਾਜਦੀਪ ਸਿੰਘ ਨੇ ਜ਼ਮੀਨ 'ਤੇ ਡਿੱਗਿਆ ਹੋਇਆ ਇਹ ਪਿਸਤੌਲ ਬਰਾਮਦ ਕੀਤਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਪਿਸਤੌਲ ਨੂੰ ਜੰਗਾਲ ਲੱਗਿਆ ਹੋਇਆ ਹੈ ਅਤੇ ਇਸ 'ਤੇ GSF ਇਨ 2013 ਲਿਖਿਆ ਹੋਇਆ ਸੀ। ਫ਼ੌਜ ਨੇ ਜਾਂਚ ਤੋਂ ਬਾਅਦ ਉਸ ਨੂੰ ਅਜਨਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਰਿਵਾਲਵਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੇ ਸਮਾਰਟ ਕੈਮਰਿਆਂ ਬਾਰੇ RTI ਵਿਚ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ 

ਥਾਣਾ ਅਜਨਾਲਾ ਦੇ ਹੌਲਦਾਰ ਹਰਜਗਜੀਤ ਸਿੰਘ ਨੇ ਦੱਸਿਆ ਕਿ ਰਿਵਾਲਵਰ ’ਤੇ ਛਪੇ ਨੰਬਰ ਦੇ ਆਧਾਰ ’ਤੇ ਰਿਕਾਰਡ ਨੂੰ ਜਾਂਚ ਲਈ ਡੀਸੀ ਦਫ਼ਤਰ ਭੇਜ ਦਿੱਤਾ ਗਿਆ ਹੈ। ਫਿਲਹਾਲ ਅਣਪਛਾਤੇ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25/27, 54 ਅਤੇ 59 ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।