ਸਪੋਕਸਮੈਨ `ਤੇ ਖਬਰ ਨਸ਼ਰ ਹੋਣ ਮਗਰੋਂ ਦਰਬਾਰ ਸਾਹਿਬ ਤੋਂ ਲਾਈਵ ਹੋਣ ਵਾਲੀ ਬੀਬੀ ਨੇ ਮੁਆਫ਼ੀ ਮੰਗੀ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚੋਂ ਹੋਣ ਵਾਲੀ ਬੀਬੀ ਨੇ ਸਪੋਕਸਮੈਨ `ਤੇ ਖਬਰ ਨਸ਼ਰ ਹੋਣ ਮਗਰੋਂ ਮੁਆਫੀ ਮੰਗ ਲਈ ਹੈ।
ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚੋਂ ਲਾਈਵ ਹੋਣ ਵਾਲੀ ਬੀਬੀ ਨੇ ਸਪੋਕਸਮੈਨ `ਤੇ ਖਬਰ ਨਸ਼ਰ ਹੋਣ ਮਗਰੋਂ ਮੁਆਫੀ ਮੰਗ ਲਈ ਹੈ। ਬੀਤੀ 26 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚੋਂ ਫੇਸਬੁੱਕ 'ਤੇ ਵੀਡੀਓ ਲਾਈਵ ਹੁੰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਗ਼ੈਰ ਸਿੱਖਾਂ ਨੂੰ ਦੂਜੇ ਸੂਬਿਆਂ 'ਚੋਂ ਟਰੱਕਾਂ 'ਚ ਭਰ ਲਿਆਂਦੇ ਜਾਣ ਦੇ ਦੋਸ਼ ਲਾਉਣ ਵਾਲੀ ਬੀਬੀ ਪਰਮਵੀਰ ਕੌਰ ਨੇ ਹੁਣ ਮੁਆਫ਼ੀ ਮੰਗ ਲਈ ਹੈ।
https://www.facebook.com/RozanaSpokesmanOfficial/videos/2184910215156957/
ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਭੇਜੇ ਮੁਆਫ਼ੀ ਨਾਮੇ 'ਚ ਉਕਤ ਬੀਬੀ ਨੇ ਕਿਹਾ ਹੈ ਕਿ ਜੇਕਰ ਉਸ ਦੀ ਵੀਡੀਓ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਮੁਆਫ਼ੀ ਮੰਗਦੇ ਹਨ। ਜ਼ਿਕਰਯੋਗ ਹੈ ਕਿ 27 ਮਾਰਚ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੇ ਉਕਤ ਬੀਬੀ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।