ਕੋਰੋਨਾ ਵਾਇਰਸ ਦੇ ਖੌਫ 'ਚ ਦੇਖੋ ਇਹ ਲੋਕ ਕਿਵੇਂ ਕਰ ਰਹੇ ਭਲਾਈ ਦਾ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾਵਾਇਰਸ ਦੀ ਬਣੀ ਇਸ ਔਖਾਈ ਸਥਿਤੀ ਵਿਚ ਜਿੱਥੇ ਕਈ ਲੋਕ ਮਹਿੰਗਾ ਰਾਸ਼ਨ ਅਤੇ ਦਵਾਈਆਂ ਨਾਲ ਕਾਲਾਬਾਜ਼ਾਰੀ ਕਰ ਰਹੇ ਹਨ,

file photo

ਕੋਰੋਨਾਵਾਇਰਸ ਦੀ ਬਣੀ ਇਸ ਔਖਾਈ ਸਥਿਤੀ ਵਿਚ ਜਿੱਥੇ ਕਈ ਲੋਕ ਮਹਿੰਗਾ ਰਾਸ਼ਨ ਅਤੇ ਦਵਾਈਆਂ ਨਾਲ ਕਾਲਾਬਾਜ਼ਾਰੀ ਕਰ ਰਹੇ ਹਨ, ਉੱਥੇ ਹੀ ਕੁੱਝ ਲੋਕ ਇਸ ਤਰ੍ਹਾਂ ਦੇ ਹਨ, ਜੋ ਹਨੇਰੇ ਵਿਚ ਦੀਵੇ ਦੀ ਤਰ੍ਹਾਂ ਕੰਮ ਕਰ ਰਹੇ ਹਨ।

ਇਸ ਤਰ੍ਹਾਂ ਦੀ ਇੱਕ ਚੰਗੀ ਖਬਰ ਮੁੰਡੀ ਖਰੜ ਤੋਂ ਹੈ। ਮੁੰਡੀ ਖਰੜ ਤੋਂ ਇੱਕ ਮਹੁੱਲੇ ਵੱਲੋਂ ਆਪਣੇ ਇਸ ਵਿਹਲੇ ਸਮੇਂ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵੰਡਿਆ ਜਾ ਰਿਹਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸੇਵਾ 29 ਮਾਰਚ ਤੋਂ ਸ਼ੁਰੂ ਹੋਈ ਸੀ। ਇਸ ਲਈ ਸਾਰਿਆਂ ਨੇ ਆਪਸ ਵਿਚ ਪੈਸੇ ਅਤੇ ਰਸਦ ਦੀ ਮਦਦ ਨਾਲ ਕੰਮ ਸ਼ੁਰੂ ਕੀਤਾ।

 ਉਨ੍ਹਾਂ ਵੱਲੋਂ ਇਹ ਸਵੇਰੇ 4 ਵਜੇ ਤੋਂ ਸਾਮ ਵਜੇ ਤੱਕ ਤਕਰੀਬਨ 500 ਬੰਦਿਆਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ। ਮੁਹੱਲਾ ਵਾਸੀਆਂ ਵੱਲੋਂ ਇਹ ਸਾਰੇ ਕੰਮ ਨੂੰ ਆਪਸ ਵਿਚ ਮਿਲ-ਵੰਡ ਕੇ ਕੀਤਾ ਜਾਂਦਾ ਹੈ। ਖਾਸ ਗੱਲ ਹੈ ਕਿ ਇਹ ਸਾਰੇ ਆਮ ਲੋਕ ਹਨ।ਮੁੰਡੀ ਖਰੜ ਤੋਂ ਹੋਈ ਇਹ ਇੱਕ ਚੰਗੀ ਪਹਿਲਕਦਮੀ ਹੈ। ਅਜਿਹੀ ਸ਼ੁਰੂਆਤ ਹੀ ਸਮਾਜ ਲਈ ਪ੍ਰੇਰਣਾ ਬਣਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।