ਚੰਡੀਗੜ੍ਹ ‘ਚ ਸਾਹਮਣੇ ਆਏ 5 ਪਾਜ਼ੀਟਿਵ ਮਰੀਜ਼, ਪੰਜਾਬ 'ਚ ਹੋਈ ਤੀਜੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਇਹਨਾਂ 5 ਮਰੀਜ਼ਾਂ ਨੂੰ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ

File Photo

ਚੰਡੀਗੜ੍ਹ- ਪੰਜਾਬ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਤੇ ਹੁਣ ਚੰਡੀਗੜ੍ਹ ਵਿਚੋਂ ਕੋਰੋਨਾ ਦੇ ਪੰਜ ਮਰੀਜ਼ ਮਿਲੇ ਹਨ। ਯੂਟੀ ਵਿਭਾਗ ਦੇ ਅਨੁਸਾਰ ਦੁਬਈ ਤੋਂ ਵਾਪਸ ਆਏ ਇਕ 22 ਸਾਲਾਂ ਨੌਜਵਾਨ ਦੀ 40 ਸਾਲਾ ਮਾਂ ਤੇ ਉਸ ਨੌਜਵਾਨ ਦੇ ਦੋ ਦੋਸਤ ਜਿਹਨਾਂ ਵਿਚਕਾਰ ਸੋਮਵਾਰ ਨੂੰ ਦੇਰ ਸ਼ਾਮ ਕੋਰੋਨਾ ਦੀ ਪੁਸ਼ਟੀ ਹੋਈ ਹੈ। ਤੋਂ ਇਲਾਵਾ ਇਕ 32 ਸਾਲਾ ਜੋੜਾ ਹਾਲ ਹੀ ਵਿਚ ਕੈਨੇਡਾ ਤੋਂ ਵਾਪਸ ਆਇਆ ਸੀ ਜਿਹਨਾਂ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ।

ਇਹਨਾਂ 5 ਮਰੀਜ਼ਾਂ ਨੂੰ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਵਿਚ ਤੀਜੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੀ ਕੋਰੋਨਾ ਪਾਜ਼ੀਟਿਵ ਮਹਿਲਾ ਜੋ ਕਿ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਸੀ ਉਸ ਦੀ ਹਸਪਤਾਲ ਵਿਚ ਹੀ ਮੌਤ ਹੋਈ।

ਖਾਸ ਗੱਲ ਇਹ ਹੈ ਕਿ ਇਸ ਮਹਿਲਾ ਮਰੀਜ਼ ਦੀ ਕਿਸੇ ਨੂੰ ਕੋਈ ਖਬਰ ਨਹੀਂ ਸੀ ਕਿ ਉਸ ਨੂੰ ਕੋਰੋਨਾ ਹੈ। ਇਹ ਮਹਿਲਾ ਲੁਧਿਆਣਾ ਦੇ ਅਮਰਪੁਰਾ ਖੇਤਰ ਦੀ ਸੀ। 42 ਸਾਲਾਂ ਔਰਤ ਨੂੰ ਕੱਲ੍ਹ ਦਮੇ ਦਾ ਅਟੈਕ ਹੋਇਆ ਤਾਂ ਨਾਲ ਲੱਗਦੇ ਸਿਵਲ ਹਸਪਤਾਲ ਲਿਜਾਇਆ ਗਿਆ, ਵੈਂਟੀਲੇਟਰ ਨਾ ਹੋਣ ਕਾਰਨ ਪਟਿਆਲਾ ਦੇ ਰਜਿਦੰਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।