ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੋਇਆ ਹੰਗਾਮਾ,ਚੱਲੀਆਂ ਡਾਂਗਾਂ ਤੇ ਲੱਥੀਆਂ ਪੱਗਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧ ਕਰ ਰਹੇ ਟਰੱਕ ਅਪਰੇਟਰਾਂ ਨੇ ਇਲਜ਼ਾਮ ਲਗਾਏ ‘ਆਪ’ ਵਿਧਿਆਕ ਦੀ ਹਾਜ਼ਰੀ ਵਿਚ ਸ਼ਰੇਆਮ ਯੂਨੀਅਨ ਦਾ ਗੇਟ ਭੰਨਿਆ ਗਿਆ।

Fight Over Truck Union Presidency


ਜੈਤੋਂ: ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀਆਂ ਚੋਣਾਂ ਦੌਰਾਨ ਫਰੀਦਕੋਟ ਦੇ ਜੈਤੋਂ ਵਿਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਪ੍ਰਧਾਨਗੀ ਨੂੰ ਲੈ ਕੇ ਧੱਕਾ-ਮੁੱਕੀ ਅਤੇ ਗਾਲੀ-ਗਲੋਚ ਵੀ ਹੋਈ ਤੇ ਕਈ ਲੋਕਾਂ ਦੀਆਂ ਪੱਗਾਂ ਵੀ ਲੱਥ ਗਈਆਂ। ਦੋ ਧੜਿਆ ’ਚ ਆਪਸੀ ਵਿਰੋਧ ਦੇ ਚੱਲਦਿਆਂ ਇੱਟਾਂ ਪੱਥਰ ਅਤੇ ਡਾਂਗਾਂ ਤੱਕ ਚੱਲੀਆ। ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿਚ 'ਆਪ' ਸਮਰਥਕ ਟਰੱਕ ਯੂਨੀਅਨ ਦਾ ਗੇਟ ਭੰਨ ਕੇ ਅੰਦਰ ਦਾਖਲ ਹੋਏ ਅਤੇ ਹਰਸਿਮਰਨ ਮਲਹੋਤਰਾ ਨੂੰ ਪ੍ਰਧਾਨ ਚੁਣਿਆ ਗਿਆ।

Fight Over Truck Union Presidency

ਇਸ ਰੌਲੇ ਰੱਪੇ ਨੂੰ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਮਾਮਲੇ ਚ ਆਮ ਆਦਮੀ ਪਾਰਟੀ ਦੇ ਹਲਕਾ ਜੈਤੋਂ ਤੋਂ ਵਿਧਾਇਕ ਨੇ ਕਿਹਾ ਕਿ ਕੁੱਝ ਆਕਲੀਆਂ ਅਤੇ ਕਾਂਗਰਸੀਆਂ ਵੱਲੋਂ ਵਿਰੋਧ ਕੀਤਾ ਗਿਆ ਪਰ ਸਰਬਸੰਮਤੀ ਨਾਲ ਹਰਸਿਮਰਨ ਸਿੰਘ ਮਲਹੋਤਰਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਨਰਾਜ਼ ਹਨ ਉਹਨਾਂ ਨੂੰ ਵੀ ਮਨਾ ਲਿਆ ਜਵੇਗਾ ਕਿਉਂਕਿ ਸਾਡਾ ਮਕਸਦ ਯੂਨੀਅਨ ਨੂੰ ਮੁਨਾਫੇ ਵੱਲ ਲਿਜਾਣਾ ਹੈ ਅਤੇ ਥੋੜੇ ਸਮੇਂ ਵਿਚ ਹੀ ਨਤੀਜੇ ਸਭ ਨੂੰ ਦੇਖਣ ਨੂੰ ਮਿਲਣਗੇ।

Fight Over Truck Union Presidency

ਦੂਜੇ ਪਾਸੇ ਵਿਰੋਧ ਕਰ ਰਹੇ ਟਰੱਕ ਅਪਰੇਟਰਾਂ ਨੇ ਇਲਜ਼ਾਮ ਲਗਾਏ ‘ਆਪ’ ਵਿਧਿਆਕ ਦੀ ਹਾਜ਼ਰੀ ਵਿਚ ਸ਼ਰੇਆਮ ਯੂਨੀਅਨ ਦਾ ਗੇਟ ਭੰਨਿਆ ਗਿਆ। ਟਰੱਕ ਅਪਰੇਟਰਾਂ ’ਤੇ ਡੰਡੇ ਵਰਾਏ ਗਏ ਅਤੇ ਪੁਲਿਸ ਵੀ ਉਹਨਾਂ ਦਾ ਸਾਥ ਦਿੰਦੀ ਨਜ਼ਰ ਆਈ। ਉਹਨਾਂ ਕਿਹਾ ਕਿ ਟਰੱਕ ਯੂਨੀਅਨ ਦਾ ਪ੍ਰਧਾਨ ਧੱਕੇ ਨਾਲ ਚੁਣਿਆ ਗਿਆ, ਜੋ ਕਿ ਸਾਨੂੰ ਮਨਜ਼ੂਰ ਨਹੀਂ ਹੈ।

Tweet

ਸੁਖਪਾਲ ਸਿੰਘ ਖਹਿਰਾ ਨੇ ਕੀਤਾ ਟਵੀਟ

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ‘ਮੈਂ ਸੀਐਮ ਭਗਵੰਤ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਵਿਧਾਇਕਾਂ ਦੇ ਰਾਜ ਵੱਲ ਧਿਆਨ ਦੇਣ ਜਿਨ੍ਹਾਂ ਨੇ ‘ਗੁੰਡਾਗਰਦੀ’ ਸ਼ੁਰੂ ਕਰ ਦਿੱਤੀ ਹੈ। ਕੀ ਇਸ "ਬਦਲਾਅ" ਲਈ ਲੋਕਾਂ ਨੇ ਵੋਟਾਂ ਪਾਈਆਂ ਹਨ?