ਗੀਤਕਾਰ ਬਾਪੂ ਕੁੰਢਾ ਧਾਲੀਵਾਲ ਦਾ ਦਿਹਾਂਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲਕੇ ਹੋਵੇਗਾ ਅੰਤਿਮ ਸਸਕਾਰ 

Kundha Dhaliwal (file photo)

ਲੁਧਿਆਣਾ : ਪ੍ਰਸਿੱਧ ਗੀਤਕਾਰ ਕੁੰਢਾ ਸਿੰਘ ਧਾਲੀਵਾਲ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਦੁਪਹਿਰ 12 ਵਜੇ ਲੁਧਿਆਣਾ-ਫ਼ਿਰੋਜ਼ਪੁਰ ਰੋਡ, ਜਗਰਾਉਂ ਨਜ਼ਦੀਕ ਪਿੰਡ ਚੌਂਕੀਮਾਨ ਵਿਖੇ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਕੁੰਢਾ ਧਾਲੀਵਾਲ ਪਿੱਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ ਜਿਸ ਦੇ ਚਲਦੇ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕੁੰਢਾ ਧਾਲੀਵਾਲ ਦਾ ਜਨਮ ਫਰਵਰੀ 1954 'ਚ ਪਿਤਾ ਨਛੱਤਰ ਸਿੰਘ ਦੇ ਘਰ ਹੋਇਆ। ਕੁੰਢਾ ਧਾਲੀਵਾਲ ਨੇ ਆਪਣੀ ਕਲਮ ਨਾਲ ਕਰੀਬ 8 ਹਜ਼ਾਰ ਤੋਂ ਵੱਧ ਗੀਤ ਲਿਖੇ ਸਨ।