ਮੋਗਾ ਦੇ ਵੱਖ-ਵੱਖ ਸਕੂਲਾਂ ਦਾ ਨਤੀਜਾ ਰਿਹਾ 100 ਫ਼ੀਸਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ,  ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਜਿਸ 'ਚ ਨਵਨੀਤ ਕੌਰ (96.8), ਸਿਮਰਨਜੀਤ (96.2) ਤੇ ਸ਼ਰਨਪ੍ਰੀਤ ...

Topers Of Moga schools

ਮੋਗਾ,  ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਜਿਸ 'ਚ ਨਵਨੀਤ ਕੌਰ (96.8), ਸਿਮਰਨਜੀਤ (96.2) ਤੇ ਸ਼ਰਨਪ੍ਰੀਤ ਕੌਰ ਨੇ (95.4) ਫ਼ੀਸਦੀ ਅੰਕ ਹਾਸਲ ਕਰ ਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨਵਦੀਪ ਸਿੰਘ (95), ਅਰਸ਼ਦੀਪ ਕੌਰ (94), ਨਵਨੀਤ ਕੌਰ (93.4), ਸਿਮਰਨਜੀਤ ਕੌਰ (92), ਅਰਸ਼ਦੀਪ ਸਿੰਘ (91.4), ਕਰਮਨ ਸਿੰਘ (89.6), ਰਾਜਪ੍ਰੀਤ ਕੌਰ (89.6), ਕੋਮਲਪ੍ਰੀਤ ਕੌਰ (89.4), ਮਨਜਿੰਦਰ ਕੌਰ (87.6), ਰਮਨਦੀਪ ਸਿੰਘ (86.6), ਗੀਤਾਂਸ਼ (85.6), ਪਿੰਯੰਕਾ (84), ਜਸਪ੍ਰੀਤ ਕੌਰ (80) ਫੀਸਦੀ ਅੰਕ ਹਾਸਲ ਕੀਤੇ।

ਕਈ ਹੋਰ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਲੈ ਕੇ ਅਪਣੇ ਮਾਪਿਆਂ ਤੇ ਅਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਇਸ ਦਾ ਸਿਹਰਾ ਅਪਣੀ ਮਿਹਨਤ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਿਰ ਬੰਨ੍ਹਿਆ। ਸਕੂਲ ਪਿੰ੍ਰਸੀਪਲ ਮੈਡਮ ਹਮੀਲੀਆ ਰਾਣੀ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿਤੀ।
ਇਸੇ ਤਰ੍ਹਾਂ ਸੈਫ਼ੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 10ਵੀਂ ਵਿਚ ਇਕ ਵਾਰ ਫਿਰ ਸਕੂਲ ਨੇ ਬਾਜ਼ੀ ਮਾਰੀ।

ਇਨ੍ਹਾਂ ਨਤੀਜਿਆਂ 'ਚ ਨਿਕਿਤਾ ਗੁਪਤਾ ਨੇ 95.4 ਪ੍ਰਤੀਸ਼ਤ ਨੰਬਰ ਲੈ ਕੇ ਟਾਪ ਕੀਤਾ, ਜੈਸਮੀਨ ਕੌਰ ਮਹਲ ਤੇ ਨਮਰਤਾ ਸਿੰਗਲਾ ਨੇ 94.94 ਪ੍ਰਤੀਸ਼ਤ ਨੰਬਰ ਲੈ ਕੇ ਦੂਜੇ ਅਤੇ ਬੇਅੰਤ ਕੌਰ ਨੇ 93.4 ਪ੍ਰਤੀਸ਼ਤ ਨੰਬਰ ਲੈ ਕੇ ਤੀਜੇ ਸਥਾਨ 'ਤੇ ਰਹੀ। ਚੇਅਰਮੈਨ ਸੁਨੀਲ ਗਰਗ ਐਡਵੋਕੇਟ ਨੇ ਸਾਰੇ ਸਫ਼ਲ ਵਿਦਿਆਰਥੀਆਂ ਤੇ ਇਸ ਸਫ਼ਲਤਾ ਦੇ ਸੂਤਰਧਾਰ ਸਕੂਲ ਦੇ ਅਧਿਆਪਕ, ਡੀਨ ਅਤੇ ਪ੍ਰਿੰਸੀਪਲ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿਤੀਆਂ।

ਹੋਰ ਵਿਦਿਆਰਥੀਆਂ ਵਿਚੋਂ ਰਾਜਪ੍ਰੀਤ ਕੌਰ ਤੇ ਸੁਯਸ਼ ਭਾਰਦਵਾਜ ਨੇ 93-93%, ਜਸਪ੍ਰੀਤ ਕੌਰ ਨੇ 92%, ਜਸ਼ਨਦੀਪ ਸਿੰਘ ਖੋਸਾ ਨੇ 92.2%, ਤੁਸ਼ਾਰ, ਬਲਰਾਜ ਸਿੰਘ, ਅਨਮੋਲਦੀਪ ਸਿੰਘ ਦੇ 90-90%, ਨਵਜੋਤ ਕੌਰ ਨੇ 88%, ਹਰਸ਼ਵੀਰ ਸਿੰਘ ਬਰਾੜ ਨੇ 87.2%, ਨਵਜੋਤ ਕੌਰ ਨੇ 87%, ਨਵਨੀਤ ਕੌਰ ਤੇ ਮਨਪ੍ਰੀਤ ਕੌਰ ਨੇ 86%, ਜਸ਼ਨਦੀਪ ਕੌਰ ਨੇ 85.4%, ਨਾਜ ਅਰੋੜਾ, ਪੂਨਮ, ਅਭਿਸ਼ੇਕ ਭੱਲਾ,

ਤਾਂਤਿਆ ਬਾਂਸਲ ਨੇ 85-85 %, ਸਜਲਪਾਲ ਕੌਰ ਨੇ 84%, ਮਨਵੀਰ ਕੌਰ ਨੇ 83.4%, ਬਲਤੇਜ਼ ਕੌਰ ਨੇ 83%, ਦੀਪਿੰਦਰ ਸਿੰਘ ਨੇ 81.6%, ਨਵਦੀਪ ਸਿੰਘ ਗਿੱਲ, ਖੁਸ਼ੀ ਨੇ 81%, ਰਵਿੰਦਰ ਸਿੰਘ ਨੇ 80.2% ਆਦਿ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ। ਪ੍ਰਿੰਸੀਪਲ ਹੇਮਪ੍ਰਭਾ ਸੂਦ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿਤੀ। ਇਸੇ ਤਰ੍ਹਾਂ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਦਾ ਸੀ.ਬੀ.ਐਸ.ਈ. ਦਾ ਨਤੀਜਾ 100 ਫ਼ੀਸਦੀ ਰਿਹਾ।

ਸਕੂਲ 'ਚ 77 ਬੱਚਿਆਂ ਨੇ ਪ੍ਰੀਖਿਆ ਦਿਤੀ ਸੀ ਜਿਸ 'ਚ ਜਸਵਿੰਦਰ ਕੌਰ ਤੇ ਹਰਿੰਦਰ ਕੌਰ ਨੇ 94 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ 'ਚ ਪਹਿਲਾ, ਅਨਿਕੇਤ, ਸੁਖਮੇਘ ਸਿੰਘ, ਹਰਪ੍ਰੀਤ ਸਿੰਘ ਤੇ ਹਰਮਨਦੀਪ ਸਿੰਘ ਨੇ 90 ਫ਼ੀਸਦੀ ਅੰਕ ਲੈ ਕੇ ਦੂਜਾ ਤੇ ਜੈਸਮੀਨ ਨੇ 86 ਫ਼ੀਸਦੀ ਅੰਕ ਲੈ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਨੇਹਾ ਸ਼ਰਮਾ ਨੇ (84), ਹਰਕਰਨ ਸਿੰਘ (82), ਜਸਕਿਰਨ ਨੇ (80), ਨਮਨ ਕੁਮਾਰ ਨੇ (78) ਫ਼ੀਸਦੀ ਅੰਕ ਲੈ ਕੇ ਅਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ।

ਇਸ ਮੌਕੇ ਸਕੂਲ ਦੇ ਚੀਫ਼ ਐਜੂਕੇਸ਼ਨ ਅਡਵਾਈਜ਼ਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਅਗਜ਼ੈਕਟਿਵ ਮੈਜਿਸਟਰੇਟ ਜਸਵੰਤ ਸਿੰਘ ਦਾਨੀ, ਪਿੰ੍ਰਸੀਪਲ ਅੰਬਿਕਾ ਦਾਨੀ, ਵਾਈਸ ਪਿੰ੍ਰਸੀਪਲ ਹਰਲੀਨ ਕੌਰ, ਕੋਆਰਡੀਨੇਟਰ ਪਰਮਵੀਰ ਸਿੰਘ, ਲਿਆਜਨ ਆਫ਼ੀਸਰ ਇੰਦਰਪ੍ਰਤਾਪ ਸਿੰਘ, ਡਾ. ਦੀਪਿਕਾ ਦਾਨੀ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਸਮਰਪਤ ਅਣਥੱਕ ਅਤੇ ਮਿਹਨਤੀ ਸਟਾਫ਼ ਮੈਬਰਾਂ ਨੂੰ ਇਸ ਸ਼ਾਨਦਾਰ ਸਫ਼ਲਤਾ 'ਤੇ ਵਧਾਈ ਦਿਤੀ।