ਆਰਐਸਐਸ ਕੋਈ ਪਾਕਿ ਦੀ ਆਈਐਸਆਈ ਨਹੀਂ, ਗਡਕਰੀ ਵਲੋਂ ਪ੍ਰਣਬ ਮੁਖ਼ਰਜੀ ਦਾ ਬਚਾਅ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਹੋ ਰਹੇ ਵਿਵਾਦ ਦੇ ਚਲਦਿਆਂ ....

nitin gadkari

ਮੁੰਬਈ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦੇ ਆਰਐਸਐਸ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਸੱਦੇ ਨੂੰ ਸਵੀਕਾਰ ਕਰਨ 'ਤੇ ਹੋ ਰਹੇ ਵਿਵਾਦ ਦੇ ਚਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਕਹਿ ਕੇ ਪ੍ਰਣਬ ਦਾ ਬਚਾਅ ਕੀਤਾ ਕਿ ਆਰਐਸਐਸ ਕੋਈ ਪਾਕਿਸਤਾਨ ਦਾ ਆਈਐਸਆਈ ਨਹੀਂ ਹੈ। ਇਹ ਰਾਸ਼ਟਰਵਾਦੀਆਂ ਦਾ ਸੰਗਠਨ ਹੈ। ਮੁਖ਼ਰਜੀ ਨੂੰ 7 ਜੂਨ ਨੂੰ ਨਾਗਪੁਰ ਵਿਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਸੰਘ ਸਿੱਖਿਆ ਵਰਗ-3 ਸਾਲਾਨਾ ਸਮਾਪਤੀ ਸਮਾਗਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਬੁਲਾਇਆ ਗਿਆ ਹੈ।