ਕਿਸਾਨਾਂ ਵਲੋਂ ਨਹਿਰੀ ਵਿਭਾਗ ਵਿਰੁਧ ਨਾਹਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਹਿਰੀ ਪਾਣੀ ਦੀ ਘਾਟ ਕਾਰਨ ਟੇਲਾਂ ਉਪਰ ਪਾਣੀ ਨਾ ਪੂਰਾ ਪਹੁੰਚਣ ਅਤੇ ਅਧੂਰੇ ਪਏ ਨਵੇਂ ਬਣ ਰਹੇ ਰਜਬਾਹੇ ਕੋਟਲਾ ਬ੍ਰਾਂਚ ਦੇ ਨਹਿਰ ਜੋਧਪੁਰ ਪਾਖਰ ਲਿੰਕ ਚੈਨਲ...

Farmers Protesting

ਬਠਿੰਡਾ, 30 ਮਈ (ਸੁਖਜਿੰਦਰ ਮਾਨ) : ਨਹਿਰੀ ਪਾਣੀ ਦੀ ਘਾਟ ਕਾਰਨ ਟੇਲਾਂ ਉਪਰ ਪਾਣੀ ਨਾ ਪੂਰਾ ਪਹੁੰਚਣ ਅਤੇ ਅਧੂਰੇ ਪਏ ਨਵੇਂ ਬਣ ਰਹੇ ਰਜਬਾਹੇ ਕੋਟਲਾ ਬ੍ਰਾਂਚ ਦੇ ਨਹਿਰ ਜੋਧਪੁਰ ਪਾਖਰ ਲਿੰਕ ਚੈਨਲ ਨੂੰ ਟੇਲਾਂ ਜਾਤਰੀ, ਜੋਧਪੁਰ, ਭਾਈ ਬਖਤੌਰ, ਮਾਈਸਰਖਾਨਾ, ਭੂੰਦੜ, ਕੋਟਭਾਰਾ, ਕੋਟਫੱਤਾ ਦੀਆਂ ਟੇਲਾਂ ਤਕ ਮੁਕੰਮਲ ਕਰਾਉਣ ਲਈ ਅੱਜ ਫਿਰ ਸੱਤ ਪਿੰਡਾਂ ਦੇ ਕਿਸਾਨਾਂ ਵਲੋਂ ਜੋਧਪੁਰ ਨਹਿਰ ਵਿਚੋਂ ਨਿਕਲ ਰਹੇ ਚੈਨਲ ਦੇ ਮੁੱਢ ਉਤੇ ਖੜ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਰੇਸ਼ਮ ਸਿੰਘ ਯਾਤਰੀ, ਕੈਪਟਨ ਬਲਵੀਰ ਸਿੰਘ ਭਾਈ ਬਖਤੌਰ, ਹਰਨਰਿੰਦਰ ਸਿੰਘ ਕਲੱਬ ਪ੍ਰਧਾਨ ਜੋਧਪੁਰ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਘੱਟੋ ਘੱਟ ਇਸ ਮਾਈਨਰ ਨੂੰ 5600 ਏਕੜ ਰਕਬੇ ਨੂੰ ਪਾਣੀ ਮਿਲਣਾ ਹੈ ਜੋ ਪਹਿਲਾਂ ਟੇਲਾਂ ਰਾਹੀਂ ਤਕਰੀਬਨ ਪੰਜਵਾਂ-ਛੇਵਾਂ ਹਿੱਸਾ ਹੀ ਮਿਲਦਾ ਹੈ, ਜਦੋਂ ਕਿ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਕੁਝ ਸਮੇਂ ਵਿਚ ਹੀ ਧਰਤੀ ਬੰਜਰ ਹੋਣ ਦਾ ਖਤਰਾ ਬਣਿਆ ਹੋਇਆ ਹੈ।

ਜੇਕਰ ਇਹ 5600 ਏਕੜ ਰਕਬੇ ਨੂੰ ਨਹਿਰੀ ਪਾਣੀ ਪੂਰਾ ਨਹੀਂ ਮਿਲਦਾ ਤਾਂ ਇਨ੍ਹਾਂ ਪਿੰਡਾਂ ਦੇ ਕਿਸਾਨ ਪਰਿਵਾਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਨ੍ਹਾਂ ਦਾ ਜਿੰਮੇਵਾਰ ਨਹਿਰੀ ਵਿਭਾਗ ਅਤੇ ਪੰਜਾਬ ਸਰਕਾਰ ਹੋਵੇਗੀ, ਕਿਉਂਕਿ ਅਸੀਂ ਤਕਰੀਬਨ 9-10 ਸਾਲ ਤੋਂ ਨਹਿਰੀ ਵਿਭਾਗ ਅਤੇ ਸਰਕਾਰ ਦੀਆਂ ਤਰਲੇ ਮਿਨਤਾਂ ਕਰਨ ਦੇ ਬਾਵਜੂਦ ਅੱਜਸਾਡਾ ਬਣਦਾ ਹੱਕ ਨਹਿਰੀ ਪਾਣੀ ਪੂਰਾ ਨਹੀਂ ਮਿਲ ਰਿਹਾ।

ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ 9 ਜੂਨ ਨੂੰ ਗੁਰਦੁਆਰਾ ਤਿੱਤਰਸਰ ਸਾਹਿਬ ਵਿਖੇ ਇਕ ਅਹਿਮ ਮੀਟਿੰਗ ਕੀਤੀ ਜਾਵੇਗੀ ਅਤੇ 12 ਜੂਨ ਨੂੰ ਐਕਸ਼ਨ ਬਵਾਹਰਕੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਧਰਨੇ ਦੀ ਤਿਆਰੀ ਜੋਰਾਂ ਨਾਲ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਅਮਰਜੀਤ ਸਿੰਘ ਯਾਤਰੀ ਪ੍ਰੈਸ ਸਕੱਤਰ ਮੌੜ, ਨਾਇਬ ਸਿੰਘ ਯਾਤਰੀ, ਗਮਦੂਰ ਸਿੰਘ ਯਾਤਰੀ, ਜੱਸੀ ਸਿੰਘ ਭਾਈ ਬਖਤੌਰ, ਰਾਜਮਹਿੰਦਰ ਸਿੰਘ ਕੋਟਭਾਰਾ, ਮਹਿੰਦਰ ਸਿੰਘ ਮਾਈਸਰਖਾਨਾ, ਮੇਜਰ ਸਿੰਘ ਭੂੰਦੜ, ਨਾਇਬ ਸਿੰਘ ਕੋਟਫੱਤਾ, ਬਲਵਿੰਦਰ ਸਿੰਘ ਜੋਧਪੁਰ ਪਾਖਰ ਆਦਿ ਹਾਜਰ ਸਨ।