ਓ.ਪੀ. ਸੋਨੀ ਵਲੋਂ ਭਗਤ ਇੰਡਸਟਰੀਅਲ ਕਾਰਪੋਰੇਸ਼ਨ ਲਿਮਟਿਡ ਦਾ ਅਚਨਚੇਤ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਖਿਆ ਅਤੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਖਾਸਾ ਡਿਸਟਿਲਰੀ ਦਾ ਅਚਾਨਕ ਦੌਰਾ ਕੀਤਾ ਅਤੇ ਫ਼ੈਕਟਰੀ ਦੇ ਵੱਖ-ਵੱਖ ਵਿਭਾਗਾਂ ਦੀ ਜਾਂਚ ਕੀਤੀ...

Om Parkash Sony During Checking

ਅੰਮ੍ਰਿਤਸਰ,: ਸਿਖਿਆ ਅਤੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਖਾਸਾ ਡਿਸਟਿਲਰੀ ਦਾ ਅਚਾਨਕ ਦੌਰਾ ਕੀਤਾ ਅਤੇ ਫ਼ੈਕਟਰੀ ਦੇ ਵੱਖ-ਵੱਖ ਵਿਭਾਗਾਂ ਦੀ ਜਾਂਚ ਕੀਤੀ। ਸ੍ਰੀ ਸੋਨੀ ਨੇ ਦਸਿਆ ਕਿ ਫੈਕਟਰੀ ਨੇ ਲੰਬੇ ਸਮੇਂ ਤੋਂ ਇਸ ਦੀ  ਡਿਸਟੀਲੇਸ਼ਨ ਇਕਾਈ ਅਤੇ ਬਾਇਲਰ ਬੰਦ ਕਰ ਦਿਤੇ ਹਨ ਅਤੇ  ਸਿਰਫ ਬੌਟਲਿੰਗ ਯੂਨਿਟ ਅਤੇ ਰੀਸਾਇਕਲਿੰਗ ਯੂਨਿਟ ਕੰਮ ਕਰ ਰਹੇ ਹਨ।

 ਵਾਤਾਵਰਣ ਮੰਤਰੀ ਨੇ ਦਸਿਆ ਕਿ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲਾ ਪਲਾਂਟ (ਈਟੀਪੀ) ਨੂੰ ਤਸੱਲੀਬਖ਼ਸ਼ ਕੰਮ ਕਰ ਰਿਹਾ ਹੈ ਅਤੇ ਫਿਰ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਹਰਾਂ ਵਲੋਂ ਇਸ ਦੇ ਪਾਣੀ ਦਾ ਸੈਂਪਲ ਲੈ ਲਿਆ ਗਿਆ ਹੈ। ਸ੍ਰੀ ਸੋਨੀ ਨੇ ਇਸ ਮੌਕੇ  ਬੌਟਲਿੰਗ ਯੂਨਿਟ ਦੇ ਨਾਲ ਨਾਲ ਹੋਰ ਯੂਨਿਟਾਂ ਦਾ ਦੌਰਾ ਵੀ ਕੀਤਾ ਜਿਥੇ ਉਨ੍ਹਾਂ ਵਲੋਂ ਵਰਤੀ ਜਾਂਦੀ ਪੈਕਿੰਗ ਸਮੱਗਰੀ ਦੀ ਗੁਣਵੱਤਾ ਦੀ ਪੜਤਾਲ ਵੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਉਹ ਪੰਜਾਬ ਵਿਚ ਲੱਗੇ ਸਾਰੇ ਵੱਡੇ ਉਦਯੋਗਾਂ ਦੀ ਜਾਂਚ ਕਰਨਗੇ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਵਿਚ ਗਿਰਾਵਟ ਅਤੇ ਗੰਦਗੀ ਦਾ ਪੱਧਰ ਚਿੰਤਾ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਦਸਿਆ ਕਿ ਪੀਪੀਸੀਬੀ ਦੀ ਟੀਮ ਵੱਲੋਂ ਰਸਾਇਣਕ ਪਦਾਰਥਾਂ ਦੇ ਸੈਂਪਲ ਵੀ ਲਏ ਜਾ ਰਹੇ ਹਨ ਜਿਨਾਂ ਵਿਚ ਖਾਸ ਕਰ ਕੇ ਆਬਕਾਰੀ ਖੇਤਰ ਦੀਆਂ ਗਤੀਵਿਧੀਆਂ ਸ਼ਾਮਲ ਹਨ

ਅਤੇ ਜਿਸ ਦੀ ਰੀਪੋਰਟ ਆਉਣ 'ਤੇ ਹੀ ਭਵਿੱਖੀ ਫ਼ੈਸਲੇ ਲਏ ਜਾਣਗੇ।  ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਕਿਹਾ ਕਿ ਸ੍ਰੀ ਸੁਖਪਾਲ ਸਿੰਘ ਖਹਿਰਾ ਵਲੋਂ ਲਗਾਏ ਗਏ ਆਰੋਪਾਂ ਦੀ ਜਾਂਚ ਲਈ ਸਬੰਧਤ ਮੁੱਖ ਇੰਜੀਨੀਅਰ ਨੂੰ ਕਿਸੇ ਵੀ ਦਬਾਅ ਤੋਂ ਬਿਨਾਂ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤ ਇਸ ਰੀਪੋਰਟ ਨੂੰ ਬੋਰਡ ਵਿਚ ਪੇਸ਼ ਕੀਤਾ ਜਾਵੇਗਾ।