ਪੰਜਾਬ ਸਰਕਾਰ ਨੇ IPS ਵਰਿੰਦਰ ਕੁਮਾਰ ਨੂੰ ਲਗਾਇਆ ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ਼ ਡਾਇਰੈਕਟਰ
ਇਸ ਤੋਂ ਪਹਿਲਾਂ ਆਈਪੀਐਸ ਈਸ਼ਵਰ ਸਿੰਘ ਇਸ ਅਹੁਦੇ ’ਤੇ ਸਨ।
Punjab Govt Appoints IPS Varinder Kumar Chief Director Vigilance Bureau Punjab
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ 1993 ਬੈਚ ਦੇ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਆਈਪੀਐਸ ਈਸ਼ਵਰ ਸਿੰਘ ਇਸ ਅਹੁਦੇ ’ਤੇ ਸਨ। ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਕੀਤੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੱਡੇ ਅਹੁਦਿਆਂ 'ਤੇ ਫੇਰਬਦਲ ਕੀਤੇ ਜਾ ਰਹੇ ਹਨ।
Photo