CM ਭਗਵੰਤ ਮਾਨ ਦੇ ਇਲਜ਼ਾਮਾਂ ਦਾ ਚਰਨਜੀਤ ਸਿੰਘ ਚੰਨੀ ਨੇ ਦਿਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਨੂੰ ਤੇ ਮੇਰੇ ਪ੍ਰਵਾਰ ਨੂੰ ਮਾਨਸਿਕ ਤੌਰ 'ਤੇ ਕੀਤਾ ਜਾ ਰਿਹਾ ਪ੍ਰੇਸ਼ਾਨ

photo

 

ਚੰਡੀਗੜ੍ਹ : ਨੌਕਰੀ ਦੇ ਨਾਂ 'ਤੇ ਆਈਪੀਐਲ ਕ੍ਰਿਕਟਰ ਨੂੰ 2 ਕਰੋੜ ਰੁਪਏ ਦੀ ਰਿਸ਼ਵਤ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਇਕ ਕਾਨਫਰੰਸ ਵਿਚ ਦਸਿਆ ਕਿ ਚੰਨੀ ਦੇ ਭਤੀਜੇ ਨੇ ਆਈਪੀਐਲ ਵਿਚ ਪੰਜਾਬ ਟੀਮ ਨਾਲ ਜੁੜੇ ਜਸਇੰਦਰ ਸਿੰਘ ਨੂੰ ਨੌਕਰੀ ਦੇਣ ਦੇ ਨਾਮ ਉੱਤੇ 2 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਚੰਨੀ ਨੇ ਵੀ ਮੀਡੀਆ ਸਾਹਮਣੇ ਅਪਣਾ ਪੱਖ ਰੱਖਿਆ। ਉਹਨਾਂ ਕਿਹਾ ਕਿ ਮੈਨੂੰ ਬਦਨਾਮ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਹੁਣ ਮੇਰੇ ਪਰਿਵਾਰ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਚੰਨੀ ਨੇ ਆਖਿਆ ਕਿ ਮੈਂ ਪਰਮਾਤਮਾ ਦੇ ਭਰੋਸੇ 'ਤੇ ਚੱਲਦਾ ਹਾਂ।

ਇਹ ਵੀ ਪੜ੍ਹੋ: ਆਂਗਣਵਾੜੀ ਸੈਂਟਰਾਂ ਵਿਚ ਗਰਮੀਆਂ ਕਾਰਨ 1 ਜੂਨ ਤੋਂ 30 ਜੂਨ ਤੱਕ ਕੀਤੀਆਂ ਛੁੱਟੀਆਂ- ਡਾ.ਬਲਜੀਤ ਕੌਰ 

ਮੇਰੇ 'ਤੇ ਇਲਜ਼ਾਮ ਪਹਿਲਾਂ ਤੋਂ ਲੱਗਦੇ ਆਏ ਹਨ, ਲੱਗ ਰਹੇ ਹਨ ਤੇ ਲੱਗਦੇ ਰਹਿਣਗੇ ਪਰ ਆਖ਼ਰ ਉਹੀ ਹੁੰਦਾ ਹੈ, ਜੋ ਸਹੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੀ ਮਨਸ਼ਾ ਮੈਨੂੰ ਬਦਨਾਮ ਕਰਨ ਦੀ ਹੈ ਤੇ ਮੇਰੇ ਤੋਂ ਇਲਾਵਾ ਸਾਰੇ ਕਾਂਗਰਸੀਆਂ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ 

ਚੰਨੀ ਨੇ ਆਖਿਆ ਕਿ ਪਹਿਲਾਂ ਮੁੱਖ ਮੰਤਰੀ ਇਲਜ਼ਾਮ ਲਗਾ ਰਹੇ ਸਨ ਕਿ ਰਿਸ਼ਵਤ ਦੇ ਮਾਮਲੇ 'ਚ ਮੇਰਾ ਭਤੀਜਾ-ਭਾਣਜਾ ਸ਼ਾਮਲ ਹੈ ਪਰ ਹੁਣ ਉਹ ਇਕੱਲੇ ਭਤੀਜੇ 'ਤੇ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਆਖਿਆ ਕਿ ਮੇਰਾ ਭਤੀਜੇ ਮੇਰੇ ਨਾਲ ਆਇਆ ਹੈ, ਇਸ ਦਾ ਸਾਰਾ ਪ੍ਰਵਾਰ ਡਾਕਟਰੀ ਕਿਤੇ ਨਾਲ ਸਬੰਧ ਰੱਖਦਾ ਹੈ ਤੇ ਮੇਰਾ ਭਤੀਜਾ ਖ਼ੁਦ ਵੀ ਡਾਕਟਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ।

ਉਸ ਨੇ ਕਦੇ ਰਾਜਨੀਤੀ 'ਚ ਇੰਨੀ ਦਿਲਚਸਪੀ ਨਹੀਂ ਦਿਖਾਈ ਤੇ ਪੜ੍ਹਣ-ਲਿਖਣ ਵਾਲੇ ਮੁੰਡੇ ਨੂੰ ਸਿਆਸਤ ਬਾਰੇ ਕੀ ਪਤਾ ਹੋਵੇਗਾ। ਚੰਨੀ ਨੇ ਆਖਿਆ ਕਿ ਜੋ ਮੁੰਡਾ ਸਾਡੇ 'ਤੇ ਇਲਜ਼ਾਮ ਲਗਾ ਰਿਹਾ ਹੈ ਉਹ ਮੁੱਖ ਮੰਤਰੀ ਮਾਨ ਕੋਲ ਆਇਆ ਹੋਵੇਗਾ ਤੇ ਉਨ੍ਹਾਂ ਉਸ ਨੂੰ ਕਿਹਾ ਹੋਵੇਗਾ ਕਿ ਤੈਨੂੰ ਨੌਕਰੀ ਦੇ ਦੇਵਾਂਗੇ ਪਰ ਤੈਨੂੰ ਚੰਨੀ ਦੇ ਖ਼ਿਲਾਫ਼ ਬੋਲਣਾ ਪਵੇਗਾ। ਉਸ ਨੂੰ ਨੌਕਰੀ ਦਾ ਲਾਲਚ ਦੇ ਕਿ ਮੇਰੇ ਖ਼ਿਲਾਫ਼ ਬੋਲਣ ਲਈ ਆਖਿਆ ਜਾ ਰਿਹਾ ਹੈ।