ਕੈਮਿਸਟਾਂ ਦੀ ਹੜਤਾਲ ਕਾਰਨ ਸੂਬੇ `ਚ 100 ਕਰੋੜ ਦਾ ਕੰਮ-ਕਾਜ ਪ੍ਰਭਾਵਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਸ਼ਨ ਤੰਦੁਰੁਸਤ ਪੰਜਾਬ  ਦੇ ਤਹਿਤ ਕੈਮਿਸਟ ਦੁਕਾਨਾਂ ਉੱਤੇ ਹੋ ਰਹੀ ਛਾਪੇਮਾਰੀ ਅਤੇ ਸੈਂਪਲਿੰਗ ਦੇ ਖਿਲਾਫ ਲੁਧਿਆਣਾ ਵਿਚ 2300 ਅਤੇ ਪੰਜਾਬ ਵਿੱ

chemist strike

ਲੁਧਿਆਣਾ: ਮਿਸ਼ਨ ਤੰਦੁਰੁਸਤ ਪੰਜਾਬ  ਦੇ ਤਹਿਤ ਕੈਮਿਸਟ ਦੁਕਾਨਾਂ ਉੱਤੇ ਹੋ ਰਹੀ ਛਾਪੇਮਾਰੀ ਅਤੇ ਸੈਂਪਲਿੰਗ ਦੇ ਖਿਲਾਫ ਲੁਧਿਆਣਾ ਵਿਚ 2300 ਅਤੇ ਪੰਜਾਬ ਵਿੱਚ 23 ਹਜਾਰ ਦੁਕਾਨਾਂ ਬੰਦ ਰਹੀਆਂ। ਇਸ ਤੋਂ ਜਿਲ੍ਹੇ ਵਿੱਚ ਕਰੀਬ 30 ਕਰੋੜ ਅਤੇ ਸੂਬੇ ਵਿੱਚ 100 ਕਰੋੜ ਰੁਪਏ ਦਾ ਕੰਮ-ਕਾਜ ਪ੍ਰਭਾਵਿਤ ਹੋਇਆ। ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਹੁਣ ਵੀ ਨਹੀਂ ਜਾਗੀ ਅਤੇ ਛਾਪੇਮਾਰੀ ਬੰਦ ਨਹੀਂ ਹੋਈ ਤਾਂ ਅਨਿਸ਼ਚਿਤਕਾਲੀਨ ਹੜਤਾਲ ਵੀ ਹੋ ਸਕਦੀ ਹੈ।

ਗੱਲ ਤਾ ਇਹ ਹੈ ਕਿ ਸਰਕਾਰ ਨਸ਼ੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹ , ਇਹਨਾਂ ਵਿਚ ਮੈਡੀਕਲ ਨਸ਼ੇ ਵੀ ਮੌਜੂਦ ਹਨ। ਅਜਿਹੇ ਵਿੱਚ ਐਸਟੀਐਫ , ਨਾਰਕੋਟਿਕਸ ਅਤੇ ਡਰਗ ਵਿਭਾਗ ਦੀਆਂ ਸਪੈਸ਼ਲ ਟੀਮਾਂ ਲਗਾਤਾਰ ਰੇਡ ਕਰਕੇ ਕੈਮਿਸਟ ਦੀਆਂ ਦੁਕਾਨਾਂ ਦਾ ਰਿਕਾਰਡ ਜਾਂਚ ਰਹੀਆਂ ਹਨ। ਕਿਸੇ ਦਵਾਈ  ਦੇ ਸੱਭ ਸਟੈਂਡਰਡ ਦੇ ਹੋਣ ਉੱਤੇ ਸੈਂਪਲ ਭਰਨ ਦੀ ਗੱਲ ਕੀਤੀ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕੇ ਉਨ੍ਹਾਂ ਦਾ ਇਲਜ਼ਾਮ ਹੈ ਕਿ ਕੈਮਿਸਟਾਂ ਨੂੰ ਸਿਰਫ ਪ੍ਰੇਸ਼ਾਨ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਤੁਹਾਨੂੰ ਦਸ ਦੇਈਏ ਕੇ ਪੰਜਾਬ ਕੈਮਿਸਟ ਐਸੋਸੀਏਸ਼ਨ  ਦੇ ਕਾਰਜਕਾਰੀ ਪ੍ਰਧਾਨ ਜੀ ਐਸ ਚਾਵਲਾ ਦੇ ਮੁਤਾਬਕ ਉਹ ਲੋਕ ਜੀਵਨ ਰੱਖਿਅਕ ਦਵਾਈਆਂ ਵੇਚਦੇ ਹਨ। ਨਸ਼ੇ ਦੇ ਖਿਲਾਫ ਅਭਿਆਨ ਵਿੱਚ ਉਨ੍ਹਾਂ ਨੂੰ ਸ਼ਕ ਦੀ ਨਜ਼ਰ  ਨਾਲ ਵੇਖਿਆ ਜਾ ਰਿਹਾ ਹੈ।  ਉਹਨਾਂ ਦਾ ਕਹਿਣਾ ਹੈ ਕੇ ਛਾਪੇਮਾਰੀ ਕਰ ਕੇਵਲ ਸਰਕਾਰ  ਦੇ ਕੋਲ ਨੰਬਰ ਬਣਾਏ ਜਾ ਰਹੇ ਹਨ।ਨਾਲ ਹੀ ਉਹਨਾਂ ਦਾ ਕਹਿਣਾ ਹੈ ਜੇਕਰ ਸਰਕਾਰ ਨੇ ਇਸ ਤਰਾਂ ਪ੍ਰੇਸ਼ਾਨ ਕਰਣਾ ਬੰਦ ਨਹੀਂ ਕੀਤਾ ਤਾਂ ਅਨਿਸ਼ਚਿਤਕਾਲੀਨ ਹੜਤਾਲ ਕਰ ਸਕਦੇ ਹਨ।

ਉਹਨਾਂ ਦਾ ਕਹਿਣਾ ਹੈ ਕੇ ਸਰਕਾਰ ਇਸ ਮਾਮਲੇ ਤੇ ਜਲਦੀ ਤੋਂ ਜਲਦੀ ਗੰਭੀਰ ਹੋਵੇ। `ਤੇ ਅਸੀਂ ਜੋ ਸਰਕਾਰ ਕੋਲ ਮੰਗਾਂ ਰੱਖੀਆਂ ਹਨ ਉਹਨਾਂ `ਏ ਜਲਦੀ ਹੀ ਅਮਲ ਕੀਤਾ ਜਾਵੇ। ਉਹਨਾਂ ਨੇ ਕਿਹਾ ਹੈ ਕੇ ਇਸ ਦੌਰਾਨ ਸੂਬੇ `ਚ ਹੋਰ ਵੀ ਨੁਕਸਾਨ ਹੋ ਸਕਦਾ ਹੈ। `ਤੇ ਸਾਡੀਆਂ ਦੁਕਾਨਾਂ ਉਪਰ ਛਾਪੇਮਾਰੀ ਕਰ ਸਾਨੂ ਹੋਰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ।