ਕੈਨੇਡਾ: ਵਰਲਡ ਪੁਲਿਸ ਰੈਸਲਿੰਗ ਚੈਂਪੀਅਨਸ਼ਿਪ 'ਚ ਪੰਜਾਬੀ ਨੌਜਵਾਨ ਨੇ ਜਿੱਤੇ 2 ਸੋਨ ਤਗ਼ਮੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਪਿੰਡ ਖੁਜਾਲਾ ਦਾ ਰਹਿਣ ਵਾਲਾ ਹੈ ਪ੍ਰਭਪਾਲ ਸਿੰਘ

photo

 

ਅੰਮ੍ਰਿਤਸਰ: ਕੈਨੇਡਾ ਦੇ ਸ਼ਹਿਰ ਵਿਨੀ ਪੈੱਗ ਵਿਚ ਚੱਲ ਰਹੇ ਵਰਲਡ ਪੁਲਿਸ ਰੈਸਲਿੰਗ ਚੈਂਪੀਅਨਸ਼ਿਪ ਵਿਚ ਪੰਜਾਬੀ ਨੌਜਵਾਨ ਨੇ ਝੰਡੇ ਗੱਡੇ ਹਨ। ਨੌਜਵਾਨ ਪ੍ਰਭਪਾਲ ਸਿੰਘ ਨੇ ਪਹਿਲਵਾਨੀ ਵਿਚ ਆਪਣੇ ਹੁਨਰ ਦਾ ਜੌਹਰ ਵਿਖਾ ਦੋ ਸੋਨ ਤਮਗੇ  ਜਿੱਤੇ ਹਨ।

ਇਹ ਵੀ ਪੜ੍ਹੋ: ਭਾਜਪਾ ਪੰਜਾਬ ਨੂੰ ਆਪਣੀ ਹੀ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਕਰਨ ਦੀ ਲਗਾਤਾਰ ਸਾਜਿਸ਼ ਰਚ ਰਹੀ - ਮਲਵਿੰਦਰ ਕੰਗ

ਸਿੱਖੀ ਵਿਚ ਸਾਬਤ ਸੂਰਤ ਇਸ ਨੌਜਵਾਨ ਵਲੋਂ ਇਕ ਵਾਰ ਫਿਰ ਇਸ ਚੈਂਪੀਅਨਸ਼ਿਪ ਦੌਰਾਨ 92 ਕਿਲੋ ਭਾਰ ਫ੍ਰੀ ਸਟਾਈਲ ਅਤੇ 87 ਕਿੱਲੋ ਭਾਰਤ ਵਰਗ ਗਰੀਕੋ ਰੋਮਨ ਸਟਾਇਲ ਰੈਸਲਿੰਗ ਵਿਚ 2 ਸੋਨ ਤਗਮੇ ਹਾਸਲ ਕਰਕੇ ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਮਨੀਪੁਰ ਮੁੱਦੇ 'ਤੇ ਚਾਰ ਵਾਰ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਬੈਠਕ ਦਿਨ ਭਰ ਲਈ ਕੀਤੀ ਮੁਲਤਵੀ  

ਪ੍ਰਭਪਾਲ ਸਿੰਘ ਜੋ ਕਿ ਪੰਜਾਬ ਪੁਲਿਸ ਵਿਚ ਬਤੌਰ ਸਬ-ਇੰਸਪੈਕਟਰ ਸੇਵਾ ਨਿਭਾ ਰਿਹਾ ਹੈ ਅਤੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਚੱਲ ਰਹੀ ਵਰਲਡ ਪੁਲਿਸ ਰੈਸਲਿੰਗ ਚੈਂਪੀਅਨਸ਼ਿਪ ਵਿਚ ਭਾਰਤ ਦੀ ਟੀਮ ਵਲੋਂ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਹੈ।  ਪ੍ਰਭਪਾਲ ਸਿੰਘ  ਦੇ ਪਿਤਾ ਪਲਵਿੰਦਰ ਸਿੰਘ ਨੂੰ ਆਪਣੇ ਲੜਕੇ ਨੂੰ ਮਿਲੀ ਇਸ ਵੱਡੀ ਕਾਮਯਾਬੀ ਤੇ ਮਾਣ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਵਲੋਂ ਪੂਰੀ ਦੁਨੀਆ ਵਿਚ ਉਨ੍ਹਾਂ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪਹੁੰਚਣ ’ਤੇ ਪ੍ਰਭਪਾਲ ਸਿੰਘ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।