Zirakpur News : ਜ਼ੀਰਕਪੁਰ ’ਚ ਛੱਤ ਲਾਈਟਾਂ ਨੇੜੇ ਮਹਿਲਾ ਡਾਕਟਰ ਦੀ ਗੱਡੀ 'ਚੋਂ 4 ਲੱਖ ਦੀ ਹੋਈ ਚੋਰੀ
Zirakpur News : ਚੋਰਾਂ ਨੇ ਗੱਡੀ 'ਚੋਂ ਤੇਲ ਰਿਸਣ ਦਾ ਬਹਾਨਾ ਬਣਾ ਕੇ ਘਟਨਾ ਨੂੰ ਦਿੱਤਾ ਅੰਜਾਮ, ਬੇਟੇ ਦੀ ਫ਼ੀਸ ਭਰਨ ਲਈ ਰੱਖੀ ਸੀ ਰਕਮ
Zirakpur News : ਚੋਰਾਂ ਨੇ ਚਲਾਕੀ ਨਾਲ ਪਟਿਆਲਾ ਸੜਕ 'ਤੇ ਸਥਿਤ ਛੱਤ ਟ੍ਰੈਫ਼ਿਕ ਲਾਈਟ ਪੁਆਇੰਟ ਨੇੜੇ ਇਕ ਮਹਿਲਾ ਡਾਕਟਰ ਦੀ ਗੱਡੀ 'ਚੋਂ ਪਰਸ ਚੋਰੀ ਕਰ ਲਿਆ। ਬੈਗ 'ਚ ਕਰੀਬ 4 ਲੱਖ ਰੁ. ਅਤੇ ਜ਼ਰੂਰੀ ਦਸਤਾਵੇਜ਼ ਸਨ। ਪੀੜਤ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ 'ਤੇ ਕਾਰਵਾਈ ਜਾਰੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਡਾ. ਮੰਜੂ ਬਾਲਾ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਬੇਟੇ ਦੀ ਫੀਸ ਜਮ੍ਹਾਂ ਕਰਵਾਉਣ ਲਈ ਪਟਿਆਲਾ ਗਈ ਸੀ, ਪਰ ਉਥੇ ਫ਼ੀਸ ਜਮ੍ਹਾਂ ਕਰਨ ਵਾਲਾ ਅਧਿਕਾਰੀ ਨਾ ਮਿਲਣ ਕਰਕ ਉਹ ਪੈਸੇ ਵਾਪਸ ਮੋੜ ਲਿਆਈ, ਜੋ ਕਿ ਉਸ ਦੇ ਬੈਗ ’ਚ ਹੀ ਪਏ ਸਨ।
ਸ਼ਿਕਾਇਤਕਰਤਾ ਅਨੁਸਾਰ ਵਾਪਸ ਆਉਂਦਿਆਂ ਜਦੋਂ ਉਸ ਨੇ ਜੀਰਕਪੁਰ - ਪਟਿਆਲਾ ਸੜਕ ’ਤੇ ਛੱਤ ਲਾਈਟ ਪੁਆਇੰਟ ਨੇੜੇ ਲਾਲ ਬੱਤੀ ਹੋਣ ਕਾਰਨ ਗੱਡੀ ਰੋਕੀ ਤਾਂ ਇੱਕ ਨੌਜਵਾਨ ਨੇੜੇ ਆ ਕੇ ਕਹਿਣ ਲੱਗਾ ਕਿ ਗੱਡੀ ’ਚੋਂ ਤੇਲ ਰਿਸ ਰਿਹਾ ਹੈ। ਇਸ ਤੋਂ ਬਾਅਦ ਹਰੀ ਲਾਈਟ ਹੋਣ ’ਤੇ ਉਸ ਨੇ ਗੱਡੀ ਅੱਗੇ ਜਾ ਕੇ ਰੋਕ ਲਈ ਤਾਂ ਇਸ ਦੌਰਾਨ ਇੱਕ ਆਟੋ ਚਾਲਕ ਨੇ ਉਸ ਤੋਂ ਅੱਗੇ ਆ ਕੇ ਆਟੋ ਰੋਕ ਲਿਆ, ਜਿਸ ਵਿਚ ਚਾਲਕ ਸਮੇਤ 3 ਨੌਜਵਾਨ ਬੈਠੇ ਸਨ।
ਇਹ ਵੀ ਪੜੋ: Delhi News : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ CBI ਵਲੋਂ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸ ਨੇ ਗੱਡੀ 'ਚੋਂ ਹੇਠਾਂ ਉਤਰ ਕੇ ਦੇਖਿਆ ਤਾਂ ਨੇੜੇ ਤੇਲ ਪਿਆ ਸੀ। ਇਸ ਮੌਕੇ ਆਟੋ ਚਾਲਕ ਨੇ ਕਿਹਾ ਕਿ ਗੱਡੀ ਦੇ ਫਿਲਟਰ 'ਚੋਂ ਤੇਲ ਰਿਸ ਰਿਹਾ ਹੈ ਅਤੇ ਬੋਨਟ ਖੋਲ੍ਹ ਕੇ ਚੈੱਕ ਕਰ ਲਵੋ। ਉਸ ਦੇ ਕਹਿਣ 'ਤੇ ਉਕਤ ਔਰਤ ਨੇ ਗੱਡੀ ਦਾ ਬੋਨਟ ਖੋਲ੍ਹ ਦਿੱਤਾ। ਇਸ ਦੌਰਾਨ ਉਨ੍ਹਾਂ 'ਚੋਂ ਇਕ ਆਟੋ ਸਵਾਰ ਗੱਡੀ ਦੇ ਪਿਛਲੇ ਪਾਸੇ ਵੱਲ ਚਲਾ ਗਿਆ। ਜਦੋਂ ਉਸ ਨੇ ਬੋਨਟ ਬੰਦ ਕੀਤਾ ਤਾਂ ਕਾਰ 'ਚ ਡਰਾਈਵਰ ਦੀ ਨਾਲ ਵਾਲੀ ਸੀਟ 'ਤੇ ਪਿਆ ਬੈਗ ਚੋਰੀ ਹੋ ਚੁੱਕਾ ਸੀ। ਉਸ ਨੇ ਦੱਸਿਆ ਕਿ ਬੈਗ 'ਚ 4 ਲੱਖ ਰੁਪਏ ਟੀ. ਐੱਮ. ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ।
ਇਹ ਵੀ ਪੜੋ: Amritsar News : ਪੁਲਿਸ ਅਤੇ BSF ਨੇ 2 ਕਿੱਲੋ 57 ਗ੍ਰਾਮ ਹੈਰੋਇਨ ਅਤੇ ਇੱਕ ਕੁਆਡਕਾਪਟਰ ਡਰੋਨ ਕੀਤਾ ਬ੍ਰਾਮਦ
ਘਟਨਾ ਤੋਂ ਬਾਅਦ ਆਟੋ ਵਾਲਾ ਉਥੋਂ ਭੱਜ ਗਿਆ । ਉਸ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਦਾ ਗਰੋਹ ਹੋ ਸਕਦਾ ਹੈ, ਜਿਹੜੇ ਕਿ ਚਲਾਕੀ ਨਾਲ ਲੋਕਾਂ ਨੂੰ ਅਜਿਹਾ ਢੰਗ ਆਪਣਾ ਕੇ ਲੁੱਟਦੇ ਹਨ। ਉਸ ਨੇ ਦੱਸਿਆ ਕਿ ਪੁਲਿਸ ਨੂੰ ਸਿਕਾਇਤ ਦੇ ਦਿੱਤੀ ਗਈ ਹੈ, ਜਿਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
(For more news apart from 4 lakh stolen from the car of a female doctor near lights in Zirakpur News in Punjabi, stay tuned to Rozana Spokesman)