ਪੰਜਾਬ ਪੁਲਿਸ ਵਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਪੁਲਿਸ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੀ ਯਾਦ ਵਿਚ ਖੁਨ-ਦਾਨ ਕੈਂਪ ਦਾ ਆਯੋਜਨ

Punjab police organizes blood donation camp

ਚੰਡੀਗੜ੍ਹ 31 ਅਗਸਤ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ. ਬੇਅੰਤ ਸਿੰਘ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੀ ਯਾਦ ਵਿਚ ਅੱਜ 82ਵੀਂ ਬਟਾਲੀਅਨ ਅਤੇ 13ਵੀਂ ਬਟਾਲੀਅਨ ਚੰਡੀਗੜ੍ਹ ਵਿਖੇ ਪੀ.ਜੀ.ਆਈ ਦੇ ਡਾਕਟਰਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਖੂਨ ਦਾ ਕੈਂਪ ਦਾ ਉਦਘਾਟਨ ਸੰਜੀਵ ਕਾਲੜਾ, ਏ.ਡੀ.ਜੀ.ਪੀ/ਵੈਲਫੇਅਰ ਪੰਜਾਬ ਅਤੇ ਹਰਚਰਨ ਸਿੰਘ ਭੁੱਲਰ, ਕਮਾਂਡੇਂਟ 82ਵੀਂ ਬਟਾਲੀਅਨ ਪੀ.ਏ.ਪੀ ਚੰਡੀਗੜ੍ਹ ਵਲੋ ਕੀਤਾ ਗਿਆ। ਇਸ ਸਬੰਧੀ ਸ਼੍ਰੀ ਕਾਲੜਾ ਨੇ ਦੱਸਿਆ ਕਿ ਇਸ ਖੂਨ-ਦਾਨ ਕੈਂਪ ਵਿਚ ਪੰਜਾਬ ਪੁਲਿਸ ਦੇ ਲੱਗਭਗ 80 ਤੋਂ ਵੱਧ ਅਫਸਰਾਂ/ਜਵਾਨਾਂ ਵਲੋਂ ਹਿੱਸਾ ਲਿਆ ਗਿਆ।

ਉਨ੍ਹਾਂ ਕਿਹਾ ਕਿ ਖੂਨਦਾਨ ਇਕ ਮਹਾਦਾਨ ਹੈ, ਜਿਸ ਦੀ ਕਿਸੇ ਵੀ ਵਕਤ ਕਿਸੇ ਵੀ ਜਰੂਰਤਮੰਦ ਨੂੰ ਖੂਨ ਦਾਨ ਕਰਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।ਇਸ ਮੌਕੇ 'ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਐਸ.ਕੇ.ਸਿੰਘ ਆਈ.ਜੀ.ਪੀ ਸੁਰੱਖਿਆ ਤੋਂ ਇਲਾਵਾ ਪੀ.ਪੀ.ਐਸ ਅਧਿਕਾਰੀਆਂ ਵਿਚ ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀਮਤੀ ਰਾਕਾ ਘਿਰਾ, ਕਮਲ ਸਿੰਘ ਅਤੇ ਗੁਰਇਕਬਾਲ ਸਿੰਘ ਹਾਜਰ ਸਨ।