ਮਰੀਜ਼ਾਂ ਨੂੰ ਡਾਕਟਰ ਮਾਰ ਰਹੇ ਨੇ ਦਬਕੇ !

ਏਜੰਸੀ

ਖ਼ਬਰਾਂ, ਪੰਜਾਬ

ਡਰਦੇ ਡਰਦੇ ਲੋਕਾਂ ਨੇ ਦੱਸੀ ਸਾਰੀ ਸਚਾਈ !

Civil Hospital Kapurthala

ਕਪੂਰਥਲਾ: ਸਿਵਲ ਹਸਪਤਾਲ ਕਪੂਰਥਲਾ ‘ਚ ਮਰੀਜ਼ਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਲੈਬੋਰਟਰੀ ਵਾਰਡ ਵਿਚ ਟੈਸਟ ਕਰਵਾਉਣ ਸਮੇਂ ਉਨ੍ਹਾਂ ਭਾਰੀ ਦਿੱਕਤਾਂ ਆ ਰਹੀਆਂ ਹਨ। ਜਿਨ੍ਹਾਂ ਵੱਲ ਪ੍ਰਸਾਸ਼ਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ। ਇਸ ਦੇ ਨਾਲ ਹੀ ਮਰੀਜ਼ਾਂ ਦਾ ਦੋਸ਼ ਹੈ ਕਿ ਡਾਕਟਰ ਉਨ੍ਹਾਂ ਨਾਲ ਸਹੀ ਤਰੀਕੇ ਨਾਲ ਪੇਸ਼ ਨਹੀ ਆਉਂਦੇ।

ਉਧਰ ਗਰਭਵਤੀ ਔਰਤਾਂ ਵਾਸਤੇ ਪਹਿਲ ਦੇ ਅਧਾਰ ਤੇ ਟੈਸਟ ਕਰਨ ਦੇ ਸਿਹਤ ਵਿਭਾਗ ਦੇ ਦਾਅਵੇ ਵੀ ਇਥੇ ਖੋਖਲੇ ਸਾਬਤ ਹੋ ਰਹੇ ਹਨ। ਇਸ ਮਾਮਲੇ ਸਬੰਧੀ ਐਸਐਮਓ ਡਾ ਤਾਰਾ ਸਿੰਘ ਨਾਲ ਗੱਲਬਾਤ ਕੀਤੀ ਗਈ। ਫਿਲਹਾਲ ਐਸਐਮਓ ਸਾਬ੍ਹ ਇਸ ਮਾਮਲੇ ਦਾ ਹੱਲ ਕਰਨ ਦੀ ਗੱਲ ਆਖ ਰਹੇ ਹਨ ਪਰ ਇਸ ਅਸਲ ਚ ਇਹ ਸਮੱਸਿਆਵਾਂ ਕਦੋਂ ਤੱਕ ਹੱਲ ਹੁੰਦੀਆਂ ਇਹ ਤਾਂ ਆਉਂਣ ਵਾਲਾ ਸਮਾਂ ਹੀ ਦੱਸੇਗਾ।

ਮਰੀਜ਼ਾਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਡਾਕਟਰ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। ਉਹਨਾਂ ਦਾ ਸਹੀ ਢੰਗ ਨਾਲ ਇਲਾਜ ਵੀ ਨਹੀਂ ਹੁੰਦਾ। ਦਸ ਦਈਏ ਕਿ ਅਜਿਹੀਆਂ ਘਟਨਾਵਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਹਨ। ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। ਉਹਨਾਂ ਨੂੰ ਭਾਰੀ ਮੁਸ਼ਕਿਲਾਂ ਆ ਰਹੀਆਂ ਹਨ। ਮਰੀਜ਼ਾਂ ਨੂੰ ਸਹੀ ਤਰ੍ਹਾਂ ਦੀਆਂ ਦਵਾਈਆਂ ਵੀ ਪ੍ਰਦਾਨ ਨਹੀਂ ਕੀਤੀਆਂ ਜਾਂਦੀਆਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।