ਆਪਰੇਸ਼ਨ ਦੌਰਾਨ ਡਾਕਟਰ ਹਰੇ ਜਾਂ ਨੀਲੇ ਰੰਗ ਦੇ ਹੀ ਕੱਪੜੇ ਕਿਉਂ ਪਾਉਂਦੇ ਹਨ ?
ਤੁਸੀਂ ਆਪਰੇਸ਼ਨ ਕਰਦੇ ਸਮੇਂ ਹਰੇ ਜਾਂ ਨੀਲੇ ਰੰਗ ਦੀ ਪੋਸ਼ਾਕ ਪਹਿਨੇ ਹੋਏ ਸਿਨੇਮਾ 'ਚ ਜਾਂ ਹਸਪਤਾਲ 'ਚ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ
ਜੈਪੁਰ : ਤੁਸੀਂ ਆਪਰੇਸ਼ਨ ਕਰਦੇ ਸਮੇਂ ਹਰੇ ਜਾਂ ਨੀਲੇ ਰੰਗ ਦੀ ਪੋਸ਼ਾਕ ਪਹਿਨੇ ਹੋਏ ਸਿਨੇਮਾ 'ਚ ਜਾਂ ਹਸਪਤਾਲ 'ਚ ਡਾਕਟਰਾਂ ਨੂੰ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਦੌਰਾਨ ਇਨ੍ਹਾਂ ਦੋ ਰੰਗ ਦੇ ਕੱਪੜਿਆ ਦਾ ਇਸਤੇਮਾਲ ਕਿਉਂ ਕਰਦੇ ਹਨ ? ਡਾਕਟਰਾਂ ਦਾ ਆਪਣਾ ਇੱਕ ਪਹਿਰਾਵਾ ਹੁੰਦਾ ਹੈ ਜਿਸਦੇ ਨਾਲ ਉਹ ਪਹਿਚਾਣੇ ਜਾਂਦੇ ਹਨ। ਡਾਕਟਰ ਦਾ ਸਫ਼ੇਦ ਕੋਟ ਉਸਨੂੰ ਸਾਰਿਆਂ ਤੋਂ ਵੱਖਰਾ ਬਣਾਉਂਦਾ ਹੈ।
ਇਸ ਨਾਲ ਡਾਕਟਰਾਂ ਨੂੰ ਕਈ ਵਾਰ ਹਰੇ ਰੰਗ ਦੇ ਕੱਪੜਿਆਂ ‘ਚ ਵੀ ਵੇਖਿਆ ਜਾਂਦਾ ਹੈ ਜਿਸ ਨੂੰ ਉਹ ਹਸਪਤਾਲ ‘ਚ ਹੀ ਪਾਉਂਦੇ ਹਨ। ਆਪਰੇਸ਼ਨ ਦੇ ਦੌਰਾਨ ਡਾਕਟਰ ਹਰੇ ਰੰਗ ਦਾ ਹੀ ਇਸਤੇਮਾਲ ਕਿਉਂ ਕਰਦੇ ਹਨ ਇਸਦੇ ਪਿੱਛੇ ਵੀ ਕਾਰਨ ਹੈ ਜਿਸਦੇ ਬਾਰੇ ਤੁਸੀ ਨਹੀਂ ਜਾਣਦੇ ਹੋਵੋਗੇ। ਦਰਅਸਲ ਇੱਕ ਰਿਪੋਰਟ ਦੇ ਮੁਤਾਬਕ, ਸਰਜਰੀ ਸਮੇਂ ਡਾਕਟਰਾਂ ਨੇ ਹਰੇ ਰੰਗ ਦਾ ਕੱਪੜੇ ਪਾਉਣਾ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਇਹ ਰੰਗ ਅੱਖਾਂ ਨੂੰ ਆਰਾਮ ਦਿੰਦਾ ਹੈ।
ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ ਵੀ ਅਸੀ ਕਿਸੇ ਇੱਕ ਰੰਗ ਨੂੰ ਲਗਾਤਾਰ ਦੇਖਣ ਲੱਗਦੇ ਹਾਂ ਤਾਂ ਸਾਡੀ ਅੱਖਾਂ ਵਿੱਚ ਅਜੀਬ ਜਿਹੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਵਿਗਿਆਨੀਆਂ ਅਨੁਸਾਰ ਸਾਡੀਆਂ ਅੱਖਾਂ ਨੂੰ ਹਰਾ ਜਾਂ ਨੀਲਾ ਰੰਗ ਓਨਾ ਨਹੀਂ ਚੁਭਦਾ, ਜਿਨ੍ਹਾਂ ਕਿ ਲਾਲ ਅਤੇ ਪੀਲਾ ਰੰਗ ਅੱਖਾਂ ਨੂੰ ਚੁਭਦੇ ਹਨ। ਇਸ ਕਾਰਨ ਹਰੇ ਅਤੇ ਨੀਲੇ ਰੰਗ ਨੂੰ ਅੱਖਾਂ ਲਈ ਵਧੀਆ ਮੰਨਿਆ ਜਾਂਦਾ ਹੈ।
ਇਹੀ ਵਜ੍ਹਾ ਹੈ ਕਿ ਹਸਪਤਾਲਾਂ 'ਚ ਪਰਦੇ ਤੋਂ ਲੈ ਕੇ ਕਰਮਚਾਰੀਆਂ ਦੇ ਕੱਪੜੇ ਤੱਕ ਹਰੇ ਜਾਂ ਨੀਲੇ ਰੰਗ ਦੇ ਹੀ ਹੁੰਦੇ ਹਨ ਤਾਂ ਕਿ ਹਸਪਤਾਲ ਵਿੱਚ ਆਉਣ ਅਤੇ ਰਹਿਣ ਵਾਲੇ ਮਰੀਜਾਂ ਦੀਆਂ ਅੱਖਾਂ ਨੂੰ ਆਰਾਮ ਮਿਲ ਸਕੇ। ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋ ਸਕੇ। ਇਸ ਤੋਂ ਇਲਾਵਾ ਡਾਕਟਰ ਆਪਰੇਸ਼ਨ ਦੇ ਸਮੇਂ ਹਰੇ ਰੰਗ ਦੇ ਕੱਪੜੇ ਇਸ ਲਈ ਵੀ ਪਾਉਦੇ ਹਨ, ਕਿਉਂਕਿ ਉਹ ਲਗਾਤਾਰ ਖੂਨ ਅਤੇ ਮਨੁੱਖ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਵੇਖਕੇ ਮਾਨਸਿਕ ਤਣਾਅ 'ਚ ਆ ਸਕਦੇ ਹਨ, ਅਜਿਹੇ ਵਿੱਚ ਹਰਾ ਰੰਗ ਵੇਖਕੇ ਉਨ੍ਹਾਂ ਦਾ ਦਿਮਾਗ ਚਿੰਤਾਮੁਕਤ ਹੋ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।