ਚੰਡੀਗੜ੍ਹ ‘ਚ ਸਿਹਤ ਵਿਭਾਗ ਵੱਲੋਂ ਮਠਿਆਈਆਂ ਦੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਵਿਭਾਗ ਨੇ ਯੂਟੀ (ਚੰਡੀਗੜ੍ਹ) ਵਿਚ ਪੰਜ ਮਿਠਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਜਿਸ ਅਧੀਨ ਸਹਿਤ ਵਿਭਾਗ...

Health Department Raid On Sweet Shops

ਚੰਡੀਗੜ੍ਹ (ਪੀਟੀਆਈ) : ਸਿਹਤ ਵਿਭਾਗ ਨੇ ਯੂਟੀ (ਚੰਡੀਗੜ੍ਹ) ਵਿਚ ਪੰਜ ਮਿਠਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਜਿਸ ਅਧੀਨ ਸਹਿਤ ਵਿਭਾਗ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਇਸ ਅਧੀਨ ਟੀਮ ਨੇ ਮਿਠਾਈਆਂ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੇ 6 ਸੈਂਪਲ ਭਰੇ ਹਨ। ਇਸ ਦੇ ਨਾਲ ਹੀ ਵਿਭਾਗ ਦੀ ਟੀਮ ਨੇ ਦੁਕਾਨਦਾਰ ਨੂੰ ਚਲਾਨ ਦਿੱਤਾ ਹੈ, ਕਿਉਂਕਿ ਦੁਕਾਨਦਾਰ ਜਿਸ ਥਾਂ ‘ਤੇ ਮਿਠਾਈਆਂ ਬਣਾਉਂਦਾ ਸੀ, ਉਸ ਜਗ੍ਹਾ ‘ਤੇ ਬਹੁਤ ਗੰਦਗੀ ਸੀ। ਇਸ ਤੋਂ ਇਲਾਵਾ ਫ਼ਰੀਦਕੋਟ ਪੁਲਿਸ ਅਤੇ ਸਿਹਤ ਵਿਭਾਗ ਵੱਲੋਂ ਵਿੱਢੀ ਗਈ ਸਾਂਝੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ।

ਜਦੋਂ ਸਾਂਝੀ ਟੀਮ ਵੱਲੋਂ ਵੱਡੀ ਪੱਧਰ ਤੇ ਦੁੱਧ ਤੇ ਦੁੱਧ ਦੇ ਪਦਾਰਥਾਂ ਨੂੰ ਨਕਲੀ ਪਾਊਡਰ ਅਤੇ ਕੈਮੀਕਲ ਨਾਲ ਤਿਆਰ ਕਰਕੇ ਪੰਜਾਬ ਅਤੇ ਦੂਜੇ ਰਾਜਾਂ ਵਿੱਚ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾ ਫਾਸ਼ ਕੀਤਾ। ਫੂਡ ਐਂਡ ਸੇਫ਼ਟੀ ਐਡਮਨਿਸਟ੍ਰੇਸ਼ਨ ਵੱਲੋਂ 5 ਮਿਠਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ: ਫੂਡ ਐਂਡ ਸੇਫ਼ਟੀ ਟੀਮਾਂ ਵੱਲੋਂ ਮਿਲਾਵਟ ਖੋਰੀ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਤਹਿਤ ਛਾਪੇਮਾਰੀ ਲਗਾਤਾਰ ਜਾਰੀ ਹੈ। ਇਹ ਵੀ ਪੜ੍ਹੋ : ਅੱਜ ਅੰਮ੍ਰਿਤਸਰ ਵਿੱਚ ਵੀ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਕਰਕੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ।

ਇਸ ਕੋਲਡ ਸਟੋਰ ਵਿਚ ਗੁਰੂ ਅਮਰਦਾਸ ਸਵੀਟਸ ਸ਼ਾਪ ਛੇਹਰਟਾ, ਕਰਮਬੀਰ ਸਵੀਟਸ ਸ਼ਾਪ ਛੇਹਰਟਾ, ਭਾਟੀਆ ਸਵੀਟਸ ਸ਼ਾਪ ਰਾਮਬਾਗ, ਕ੍ਰਿਸ਼ਨਾ ਸਵੀਟਸ ਸ਼ਾਪ ਮਕਬੂਲਪੁਰਾ, ਐੱਸ. ਕੇ. ਸਵੀਟਸ ਸ਼ਾਪ ਸ਼ਰੀਫਪੁਰਾ ਤੇ ਸੇਖੋਂ ਸਵੀਟਸ ਸ਼ਾਪ ਗਿਲਵਾਲੀ ਗੇਟ ਵੱਲੋਂ ਮਠਿਆਈਆਂ ਰਖਵਾਈਆਂ ਗਈਆਂ ਹਨ। ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਵੀ ਕਮਰ ਕਸ ਲਈ ਹੈ, ਜਿਸ ਅਧੀਨ ਟੀਮ ਵੱਲੋਂ ਸੂਬੇ ਦੀਆਂ ਵੱਖ ਵੱਖ ਥਾਵਾਂ ‘ਤੇ ਜਾ ਕੇ ਮਿਠਾਈ ਵਾਲੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਲੜੀ ਦੇ ਤਹਿਤ ਹੀ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮਹਿਤਾ ’ਚ ਸੀਲ ਕੀਤੇ ਗਏ ਕੋਲਡ ਸਟੋਰ ‘ਚ ਰੱਖੇ ਮਠਿਆਈਆਂ ਦੇ ਕੰਟੇਨਰਾਂ ਨੂੰ ਖੋਲ੍ਹ ਕੇ ਸੈਂਪਲਿੰਗ ਕੀਤੀ।