ਕੋਲਿਆਂਵਾਲੀ ਵਿਖੇ ਅਕਾਲੀਆਂ ਵਲੋਂ ਚੋਣ ਦਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਪਾਰਟੀ ਦੇ ਵਰਕਰ ਹੋਈ ਧੱਕੇਸ਼ਾਹੀ ਖਿਲਾਫ ਚੋਣਾਂ ਦਾ ਬਾਈਕਾਟ ਕਰਦੇ ਹੋਈ....

Boycott of elections by Akali's at Koliwali

ਮਲੋਟ, (ਗੁਰਜੀਤ ਸਿੰਘ ਗੀਤੂ) : ਵਿਵਾਦਾਂ ਵਿਚ ਰਹੇ ਪਿੰਡ ਕੋਲਿਆਵਾਲੀ ਵਿਖੇ ਅੱਜ ਪੰਚਾਇਤੀ ਚੋਣਾਂ ਦਾ ਅਕਾਲੀ ਦਲ ਦੇ ਵਰਕਰਾਂ ਵਲੋਂ ਕਾਂਗਰਸ ਵਿਰੁਧ ਨਾਹਰੇਬਾਜ਼ੀ ਕਰਕੇ ਬਾਈਕਾਟ ਕਰ ਦਿਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਵਲੋਂ ਚੋਣ ਲੜ ਰਹੇ ਸਰਪੰਚੀ ਦੇ ਉਮੀਦਵਾਰ ਕਸ਼ਮੀਰ ਸਿੰਘ ਨੇ ਦਸਿਆ ਕਿ ਪੋਲਿੰਗ ਬੂਥ ਨੰ. 51 ਤੇ ਉਹ ਬੈਠੇ ਸਨ ਜਿੱਥੇ 12 ਵਜੇ ਦੇ ਕਰੀਬ  ਕੁਝ ਅਣਪਛਾਤੇ ਵਿਅਕਤੀਆ ਵੱਲੋਂ ਉਸਦੀ ਮਾਰ-ਕੁਟਾਈ ਕੀਤੀ ਗਈ ਤੇ ਫਿਰ ਉਸਦੀ ਦਸਤਾਰ ਵੀ ਲਾਹ ਦਿਤੀ ਗਈ, ਇਸ ਦੌਰਾਨ ਗੁੰਡਾਗਰਦੀ ਕਰ ਰਹੇ ਅਣਪਛਾਤੇ ਵਿਅਕਤੀਆਂ ਦੁਆਰਾ ਕੋਲਿਆਵਾਲੀ ਦੇ ਦੋਨਾਂ ਬੂਥਾਂ (50-51) ਦੇ ਅਕਾਲੀ ਦਲ ਦੇ ਏਜੰਟਾਂ ਨੂੰ ਹਥਿਆਰਾਂ ਦੀ ਨੋਕ 'ਤੇ ਡਰਾ-ਧਮਕਾ ਕੇ ਬਾਹਰ ਕੱਢ ਕੇ ਦੋਨ੍ਹਾਂ ਬੂਥਾਂ ਤੇ ਕਬਜ਼ਾ ਕਰ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਉਹ ਚੋਣਾਂ ਦਾ ਬਾਈਕਾਟ ਕਰਦੇ ਹਨ ਤੇ ਪ੍ਰਸ਼ਾਸਨ ਨੂੰ ਦੁਬਾਰਾ ਚੋਣ ਕਰਵਾਉਣ ਦੀ ਅਪੀਲ ਕਰਦੇ ਹਨ। ਇਸ ਮੌਕੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਣ ਆਏ ਐਸ.ਪੀ. ਇਕਬਾਲ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਕੁਝ ਨਹੀਂ ਜਾਣਦੇ ਤੇ ਪੋਲਿੰਗ ਬੂਥਾਂ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਐਸ.ਐਚ.ਓ ਤੇਜਿੰਦਰ ਪਾਲ ਸਿੰਘ ਨੇ ਦਸਿਆ ਕਿ ਉਹ ਇਸ ਘਟਨਾ ਤੋਂ ਅਣਜਾਣ ਹਨ ਤੇ ਨਾ ਕਿਸੇ ਨੇ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ ਦਰਜ ਕਰਵਾਈ ਹੈ।