ਫਤਿਹਗੜ੍ਹ ਸਾਹਿਬ: ਪੰਚਾਇਤ ਚੋਣਾਂ ‘ਚ ਪਿੰਡ ਹਰਨਾ ਦੇ ਕਾਂਗਰਸੀ ਉਮੀਦਵਾਰ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਪੰਚਾਇਤੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਨਤੀਜੇ ਵੀ ਐਲਾਨੇ.....

Harna Village

ਫਤਿਹਗੜ੍ਹ ਸਾਹਿਬ : ਪੰਜਾਬ ਵਿਚ ਪੰਚਾਇਤੀ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਨਤੀਜੇ ਵੀ ਐਲਾਨੇ ਜਾ ਚੁੱਕੇ ਹਨ। ਉਥੇ ਹੀ ਪੰਜਾਬ ਦੇ ਜਿਲ੍ਹਾਂ ਫਤਿਹਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਹਰਨਾ ਵਿਚ ਪੰਚਾਇਤੀ ਚੋਣਾਂ ਸਾਂਤਮਈ ਢੰਗ ਨਾਲ ਹੋਈਆਂ ਅਤੇ ਇੱਥੇ ਕਾਂਗਰਸ ਵਲੋਂ ਖੜ੍ਹੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਨੇ 75 ਵੋਟਾਂ ਨਾਲ ਬਾਜ਼ੀ ਮਾਰ ਕੇ ਜਿੱਤ ਹਾਸ਼ਲ ਕੀਤੀ ਹੈ।

ਨਤੀਜ਼ਾ ਐਲਾਨੇ ਜਾਣ ਤੋਂ ਬਾਅਦ ਲਖਵਿੰਦਰ ਸਿੰਘ ਲੱਖਾ ਨੇ ਸਮੂਹ ਪਿੰਡ ਵਾਸੀਆਂ ਦਾ ਮਿਠਾਈ ਵੰਡ ਕੇ ਧੰਨਵਾਦ ਕੀਤਾ। ਇਸ ਦੌਰਾਨ ਪਿੰਡ ਦੀ ਨੌਜਵਾਨ ਪੀੜ੍ਹੀ ਨੇ ਵੀ ਇਸ ਵੋਟਾਂ ਨੂੰ ਸਾਂਤੀ ਨਾਲ ਕਰਵਾਉਣ ਵਿਚ ਪੂਰਾ ਸਾਥ ਦਿਤਾ।

ਇਸ ਦੌਰਾਨ ਪਿੰਡ ਵਾਸੀਆਂ ਬਲਵਿੰਦਰ ਸਿੰਘ ਢਿੱਲੋਂ, ਲਾਲੀ ਢਿੱਲੋਂ, ਜਪਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਢਿੱਲੋਂ, ਨਰਪਿੰਦਰ ਸਿੰਘ ਢਿੱਲੋਂ, ਗੁਰਤੇਜ ਸਿੰਘ ਢਿੱਲੋਂ, ਗੁਰਜੀਤ ਸਿੰਘ ਢਿੱਲੋ, ਗੁਰਪ੍ਰੀਤ ਸਿੰਘ ਵਰਗੇ ਨਿਵਾਸੀਆਂ ਨੇ ਸਰਪੰਚ ਨੂੰ ਜਤਾਉਣ ਲਈ ਪੂਰਾ ਸਮਰਥਣ ਕੀਤਾ। ਪੰਚ ਜਪਿੰਦਰ ਸਿੰਘ ਢਿੱਲੋਂ ਨੇ ਵੀ 37 ਵੋਟਾਂ ਨਾਲ ਬਾਜ਼ੀ ਮਾਰੀ।