ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਆ 'ਚ ਸਿੱਖਾਂ ਦਾ ਮਾਣ ਵਧਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ

Dr Karminder Dhillon

ਡਾ. ਕਰਮਿੰਦਰ ਢਿੱਲੋਂ ਨੇ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਹੁਦਾ ਹਾਸਿਲ ਕਰਕੇ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕਰ ਦਿੱਤਾ ਹੈ। ਸਿੱਖ ਪ੍ਰਚਾਰਕ ਡਾ. ਕਰਮਿੰਦਰ ਸਿੰਘ ਢਿਲੋਂ ਨੂੰ ਰੱਖਿਆ ਮੰਤਰਾਲੇ ਦੇ ਡਿਪਟੀ ਸੈਕਟਰੀ ਜਨਰਲ ਬਣਾਇਆ ਗਿਆ ਹੈ, ਜਿਸ ਨਾਲ ਉਹ ਮਲੇਸ਼ੀਅਨ ਸਿਵਲ ਸਰਵਿਸ ਵਿਚ ਸਭ ਤੋਂ ਸੀਨੀਅਰ ਅਧਿਕਾਰੀ ਬਣ ਗਏ ਹਨ। ਦੱਸ ਦਈਏ ਕਿ ਡਾ. ਕਰਮਿੰਦਰ ਢਿਲ਼ੋਂ ਦੇ ਪਿਤਾ ਇਕ ਗ੍ਰੰਥੀ ਸਨ। ਡਾ. ਕਰਮਿੰਦਰ ਸਿੰਘ ਨੇ ਮੁਹੰਮਦ ਜ਼ੈਨ ਦੀ ਜਗ੍ਹਾ ਤੇ ਇਹ ਅਹੁਦਾ ਸੰਭਾਲਿਆ ਜੋ 1 ਜੁਲਾਈ ਨੂੰ ਸੇਵਾ ਮੁਕਤ ਹੋਏ ਹਨ।