CM Bhagwant Mann News: ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਸਾਰਾ ਅਕਾਲੀ ਦਲ ਲੈ ਲਿਆ- CM ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

'ਬਿਕਰਮ ਮਜੀਠੀਆ ਦੀ ਯੋਗਤਾ ਬੱਸ ਇਕ ਸਾਲਾ ਹੈ, ਸਵੇਰੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ'

CM Bhagwant Mann News in punjabi

CM Bhagwant Mann News in punjabi:  ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਨਵ-ਨਿਯੁਕਤ ਉਮੀਦਵਾਰਾਂ ਨਾਲ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ 'ਤੇ ਵੀ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: India-Australia T-20 match: ਭਾਰਤ-ਆਸਟ੍ਰੇਲੀਆ ਟੀ-20 ਮੈਚ ਤੋਂ ਪਹਿਲਾਂ ਵਿਭਾਗ ਨੇ ਕੱਟੀ ਸਟੇਡੀਅਮ ਦੀ ਬਿਜਲੀ, 3 ਕਰੋੜ ਦਾ ਬਿੱਲ ਪਿਆ ਬਕਾਇਆ

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਸੀ ਬੱਸ ਨੀਅਤ ਖਾਲੀ ਸੀ। ਪਿਛਲੀਆਂ ਸਰਕਾਰਾਂ ਕੋਲ ਪੈਸੇ ਸੀ ਪਰ ਜੀਜਿਆਂ, ਸਾਲਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਦਿਤੇ, ਆਮ ਲੋਕਾਂ ਨੂੰ ਨਹੀਂ।

ਇਹ ਵੀ ਪੜ੍ਹੋ: Shubman Gill News : ਕੀ ਤੁਹਾਨੂੰ ਪਤਾ ਸਲਾਨਾ 32 ਕਰੋੜ ਦੀ ਕਮਾਈ ਕਰਦਾ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ

ਅਕਾਲੀ ਦਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਅਕਾਲੀ ਦਲ ਲੈ ਗਿਆ, ਹੁਣ ਪਾਰਟੀ ਖ਼ਤਮ ਹੈ, ਇਨ੍ਹਾਂ ਨੂੰ ਹੁਣ ਇਕ ਵੀ ਵੋਟ ਨਹੀਂ ਪੈਣੀ। ਬਿਕਰਮ ਮੀਜੀਠੀਆ 'ਤੇ ਵਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਯੋਗਤਾ ਬੱਸ ਇਕ ਸਾਲਾ ਹੈ, ਸਵੇਰੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ।