Canada News: ਹਰਦੀਪ ਸਿੰਘ ਨਿੱਝਰ ਦੇ ਸਾਥੀ ਦੇ ਘਰ 'ਤੇ ਚੱਲੀਆਂ ਗੋਲੀਆਂ; ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦਸਿਆ ਕਿ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਇਕ ਕਾਰ ਨੂੰ ਵੀ ਗੋਲੀਆਂ ਲੱਗੀਆਂ।
Canada News: ਕੈਨੇਡਾ ਵਿਚ ਪਿਛਲੇ ਸਾਲ ਮਾਰੇ ਗਏ ਗਰਮਖਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਇਕ ਸਾਥੀ ਦੇ ਘਰ 'ਤੇ ਕਈ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਘਰ ਉਤੇ ਹਮਲਾ ਹੋਇਆ ਹੈ, ਕੈਨੇਡੀਅਨ ਮੀਡੀਆ ਨੇ ਉਸ ਰਿਹਾਇਸ਼ ਦੇ ਮਾਲਕ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਕੀਤੀ ਹੈ। ਘਟਨਾ ਵੀਰਵਾਰ ਤੜਕੇ ਵਾਪਰੀ ਅਤੇ ਗਵਾਹਾਂ ਨੇ ਦਸਿਆ ਕਿ ਘਰ ਦੇ ਨਾਲ-ਨਾਲ ਘਰ ਵਿਚ ਖੜ੍ਹੀ ਇਕ ਕਾਰ ਨੂੰ ਵੀ ਗੋਲੀਆਂ ਲੱਗੀਆਂ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਹਰਦੀਪ ਸਿੰਘ ਨਿੱਝਰ ਦਾ ਕਤਲ ਕਰ ਦਿਤਾ ਗਿਆ ਸੀ।ਸਰੀ ਆਰਸੀਐਮਪੀ ਨੇ ਕਿਹਾ ਕਿ 1 ਫਰਵਰੀ ਨੂੰ, ਲਗਭਗ 1:21 ਵਜੇ, ਉਸ ਨੂੰ ਇਕ ਰਿਹਾਇਸ਼ 'ਤੇ ਗੋਲੀ ਚੱਲਣ ਦੀ ਰੀਪੋਰਟ ਮਿਲੀ ਅਤੇ ਫਰੰਟਲਾਈਨ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਗਏ ਅਤੇ ਗੋਲੀਬਾਰੀ ਨਾਲ ਸਬੰਧਤ ਸਬੂਤ ਲੱਭੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਰੀ ਆਰਸੀਐਮਪੀ ਮੇਜਰ ਕ੍ਰਾਈਮ ਸੈਕਸ਼ਨ ਮਾਮਲੇ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇਕ ਵੱਖਰੀ ਘਟਨਾ ਸੀ, ਅਧਿਕਾਰੀ ਅਜੇ ਵੀ ਇਕ ਉਦੇਸ਼ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਦੇ ਬੁਲਾਰੇ ਅਤੇ ਕੈਨੇਡਾ ਦੇ ਪ੍ਰਮੁੱਖ ਵੱਖਵਾਦੀ ਮੋਨਿੰਦਰ ਸਿੰਘ ਨੇ ਸੀਬੀਸੀ ਨਿਊਜ਼ ਨੂੰ ਦਸਿਆ ਕਿ ਸਿਮਰਨਜੀਤ ਸਿੰਘ ਨੂੰ ਲੱਗਦਾ ਹੈ ਕਿ ਇਹ ਹਮਲਾ ਉਸ ਨੂੰ ਡਰਾਉਣ ਲਈ ਕਰਵਾਇਆ ਗਿਆ ਹੈ। ਉਸ ਦਾ ਮੰਨਣਾ ਹੈ ਕਿ ਸਿਮਰਨਜੀਤ ਸਿੰਘ ਦਾ ਹਰਦੀਪ ਸਿੰਘ ਨਿੱਝਰ ਨਿੱਝਰ ਨਾਲ ਸਬੰਧ ਹੋਣਾ ਵੀ ਇਸ ਹਮਲੇ ਦਾ ਕਾਰਨ ਹੋ ਸਕਦਾ ਹੈ।
(For more Punjabi news apart from Shots fired at house of Hardeep Nijjar's associate Simranjeet Singh in Canada, stay tuned to Rozana Spokesman)